Correction to: Nature Communications https://doi.org/10.1038/s41467-026-77358-7, published online 09 October 2026 In this article the author’s name Tadepally Lakshmikanth was incorrectly written as Lakshmikanth Tadepally. The original article has been corrected.
Is this you? As a journalist, you can create a free Muck Rack account to customize your profile, list your contact preferences, and upload a portfolio of your best work.
Claim your profile
Articles by Paramjit Kaur
ਬ੍ਰੇਕਅੱਪ ਤੋਂ ਬਾਅਦ ਪ੍ਰੇਮੀ ਨੇ ਪੱਥਰ ਨਾਲ ਕੁਚਲ ਕੇ ਕੀਤਾ ਪ੍ਰੇਮਿਕਾ ਦਾ ਕਤਲ, ਲਾਸ਼ ਨੂੰ ਲਾਈ ਅੱਗ
ਕੇਰਲਮ ਦੇ ਇਡੁੱਕੀ ’ਚ 18 ਸਾਲਾ ਮੁਟਿਆਰ ਦਾ ਉਸ ਦੇ ਸਾਬਕਾ ਪ੍ਰੇਮੀ ਨੇ ਗਲਾ ਘੁੱਟ ਕੇ ਅਤੇ ਪੱਥਰ ਨਾਲ ਵਾਰ ਕਰਕੇ ਕਤਲ ਕਰ ਦਿੱਤਾ। ਮੁਲਜ਼ਮ ਨਿਸ਼ਾਂਤ ਨੇ ਸਬੂਤ ਮਿਟਾਉਣ ਲਈ ਲਾਸ਼ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਡਿਜੀਟਲ ਡੈਸਕ, ਤਿਰੂਵਨੰਤਪੁਰਮ। ਕੇਰਲਮ ਦੇ ਇਡੁੱਕੀ ਜ਼ਿਲ੍ਹੇ ’ਚ ਸਾਲ 2023 ’ਚ ਸ਼ੁਰੂ ਹੋਇਆ ਇੱਕ ਰਿਸ਼ਤਾ ਮੁਟਿਆਰ ਦੇ ਕਤਲ ਨਾਲ ਖ਼ਤਮ ਹੋ ਗਿਆ। 18 ਸਾਲਾ ਮੁਟਿਆਰ ਦਾ ਉਸ ਦੇ ਸਾਬਕਾ ਪ੍ਰੇਮੀ ਨੇ ਗਲਾ ਘੁੱਟ ਕੇ ਅਤੇ ਪੱਥਰ ਨਾਲ ਵਾਰ-ਵਾਰ ਹਮਲਾ ਕਰਕੇ ਕਤਲ ਕਰ ਦਿੱਤਾ। ਮੁਲਜ਼ਮ ਨਿਸ਼ਾਂਤ (19) ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਬੂਤ ਮਿਟਾਉਣ ਲਈ ਮੁਟਿਆਰ ਦੀ ਲਾਸ਼ ਨੂੰ ਅੱਗ ਲਾ ਦਿੱਤੀ। ਪੁਲਿਸ ਨੇ...
ਜਲੰਧਰ ’ਚ ਦਿਲਜੀਤ ਦੁਸਾਂਝ ਦੇ ਪਿੰਡ ’ਚ ਖਾਲਿਸਤਾਨੀ ਨਾਅਰੇ ਲਿਖਣ ਵਾਲੇ ਤਿੰਨ ਗ੍ਰਿਫ਼ਤਾਰ
ਤਿੰਨੇ ਮੁਲਜ਼ਮ ਮੋਗਾ ਦੇ ਰਹਿਣ ਵਾਲੇ, ਮੂੰਹ ਬੰਨ੍ਹ ਕੇ ਆਏ ਸਨ ਚਾਰ ਤੋਂ ਪੰਜ ਵਿਅਕਤੀ; ਗੁਆਂਢੀ ਦੀ ਝਿੜਕ ਤੋਂ ਬਾਅਦ ਮੌਕੇ ਤੋਂ ਭੱਜੇ ਸਨ ਜਾਗਰਣ ਸੰਵਾਦਦਾਤਾ, ਜਲੰਧਰ। ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਪਿੰਡ ਦੋਸਾਂਝ ਕਲਾਂ ’ਚ ਕੰਧ ’ਤੇ ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ ’ਚ ਜਲੰਧਰ ਦਿਹਾਤੀ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਲਵਪ੍ਰੀਤ ਸਿੰਘ, ਪ੍ਰਿਤਪਾਲ ਸਿੰਘ ਤੇ ਸ਼ਗਨਦੀਪ ਸਿੰਘ ਵਜੋਂ ਹੋਈ ਹੈ। ਤਿੰਨੇ ਮੋਗਾ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਪੁਲਿਸ ਨੇ ਉਨ੍ਹਾਂ ਨੂੰ 15 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਸੀ। ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਦੇ...
ਮੇਰਠ ਸੱਪ ਕਾਂਡ: ਪਰਿਵਾਰ ਦੇ ਮਨ੍ਹਾ ਕਰਨ ਦੇ ਬਾਵਜੂਦ ਦਰੋਗਾ ਨੇ ਕਰਵਾਇਆ ਅਮਿਤ ਦਾ ਪੋਸਟਮਾਰਟਮ, ਇੰਝ ਖੁੱਲ੍ਹਿਆ ਰਵਿਤਾ ਦਾ ਭੇਤ
ਮੇਰਠ ਦੇ ਚਰਚਿਤ ਅਮਿਤ ਕਸ਼ਯਪ ਕਤਲ ਕਾਂਡ ’ਚ ਜ਼ਿਲ੍ਹਾ ਅਦਾਲਤ ਨੇ ਪਤਨੀ ਰਵਿਤਾ ਤੇ ਉਸ ਦੇ ਪ੍ਰੇਮੀ ਅਮਰਦੀਪ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਇਸ ਕਤਲ ਕਾਂਡ ਦਾ ਭੇਤ ਖੋਲ੍ਹਣ ’ਚ ਦਰੋਗਾ ਇੰਦੂ ਵਰਮਾ ਨੇ ਸਭ ਤੋਂ ਅਹਿਮ ਭੂਮਿਕਾ ਨਿਭਾਈ। ਜਾਗਰਣ ਸੰਵਾਦਦਾਤਾ, ਮੇਰਠ। ਮੇਰਠ ਦੇ ਚਰਚਿਤ ਅਮਿਤ ਕਸ਼ਯਪ ਕਤਲ ਕਾਂਡ ’ਚ ਸ਼ੁੱਕਰਵਾਰ ਨੂੰ ਜ਼ਿਲ੍ਹਾ ਅਦਾਲਤ ਨੇ ਦੋਸ਼ੀ ਪਤਨੀ ਰਵਿਤਾ ਤੇ ਉਸ ਦੇ ਪ੍ਰੇਮੀ ਅਮਰਦੀਪ ਨੂੰ ਫਾਂਸੀ ਦੀ ਸਜ਼ਾ ਸੁਣਾਈ। ਇਸ ਕਤਲ ਕਾਂਡ ਦਾ ਭੇਤ ਖੋਲ੍ਹਣ ’ਚ ਜਾਂਚ ਅਧਿਕਾਰੀ ਦਰੋਗਾ ਇੰਦੂ ਵਰਮਾ ਨੇ ਸਭ ਤੋਂ ਅਹਿਮ ਭੂਮਿਕਾ ਨਿਭਾਈ। ਦਰਅਸਲ, ਉਨ੍ਹਾਂ ਨੂੰ ਮਾਮਲੇ ’ਚ ਸ਼ੱਕ ਹੋਇਆ ਸੀ। ਇਸ ਤੋਂ ਬਾਅਦ ਪਰਿਵਾਰਕ...
ਅਮਿਤ ਕਸ਼ਯਪ ਕਤਲ ਕਾਂਡ ’ਚ ਪਤਨੀ ਰਵਿਤਾ ਤੇ ਪ੍ਰੇਮੀ ਅਮਰਦੀਪ ਨੂੰ ਫਾਂਸੀ ਦੀ ਸਜ਼ਾ
ਅਮਿਤ ਕਸ਼ਯਪ ਕਤਲ ਕਾਂਡ: ਅਦਾਲਤ ਨੇ ਮੇਰਠ ਦੇ ਬਹਸੂਮਾ ਇਲਾਕੇ ’ਚ ਹੋਏ ਅਮਿਤ ਕਸ਼ਯਪ ਕਤਲ ਕਾਂਡ ’ਚ ਉਸ ਦੀ ਪਤਨੀ ਰਵਿਤਾ ਤੇ ਉਸ ਦੇ ਪ੍ਰੇਮੀ ਅਮਰਦੀਪ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਦੋਵਾਂ ਨੇ ਮਿਲ ਕੇ ਅਮਿਤ ਦਾ ਕਤਲ ਕੀਤਾ ਸੀ ਤੇ ਇਸ ਨੂੰ ਸੱਪ ਦੇ ਡੰਗਣ ਨਾਲ ਹੋਈ ਮੌਤ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਸੀ। ਜਾਗਰਣ ਸੰਵਾਦਦਾਤਾ, ਮੇਰਠ। ਸੱਪ ਦੇ ਡੰਗਣ ਨਾਲ ਮੌਤ ਦਾ ਮਾਮਲਾ ਸਮਝੇ ਜਾ ਰਹੇ ਅਮਿਤ ਕਸ਼ਯਪ ਕਤਲ ਕਾਂਡ ’ਚ ਉਸ ਦੀ ਪਤਨੀ ਰਵਿਤਾ ਤੇ ਪ੍ਰੇਮੀ ਅਮਰਦੀਪ ਨੂੰ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਹੈ। ਵਧੀਕ ਜ਼ਿਲ੍ਹਾ ਜੱਜ ਦੀ ਅਦਾਲਤ ਨੰਬਰ-12 ਨੇ ਦੋਵਾਂ ਨੂੰ ਕਤਲ ਦਾ ਦੋਸ਼ੀ ਕਰਾਰ ਦੇਣ ਤੋਂ ਬਾਅਦ ਇਹ ਫ਼ੈਸਲਾ...
ਭਾਰਤ ਤੋਂ ਮਹਿੰਗੇ ਮੋਬਾਈਲ ਚੋਰੀ ਕਰ ਨੇਪਾਲ ’ਚ ਵੇਚਦੇ ਸਨ, ਪੁਲਿਸ ਨੇ ਅੰਤਰਰਾਜੀ ਗਿਰੋਹ ਦਾ ਕੀਤਾ ਪਰਦਾਫਾਸ਼
ਪੱਛਮੀ ਸਿੰਘਭੂਮ ਜ਼ਿਲ੍ਹੇ ਦੇ ਚੱਕਰਧਰਪੁਰ ’ਚ ਰੇਸ਼ਮੀ ਇਲੈਕਟ੍ਰਾਨਿਕਸ ਦੁਕਾਨ ਤੋਂ 52 ਮੋਬਾਈਲ ਫੋਨ ਚੋਰੀ ਕਰਨ ਦੇ ਮਾਮਲੇ ’ਚ ਪੁਲਿਸ ਨੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਬਿਹਾਰ ਦੇ ਤਿੰਨ ਮੁਲਜ਼ਮਾਂ ਨੂੰ ਭਾਰਤ-ਨੇਪਾਲ ਸਰਹੱਦ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕੋਲੋਂ ਚੋਰੀ ਦੇ 21 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਜਾਗਰਣ ਸੰਵਾਦਦਾਤਾ, ਚਾਈਬਾਸਾ। ਪੱਛਮੀ ਸਿੰਘਭੂਮ ਜ਼ਿਲ੍ਹੇ ਦੇ ਚੱਕਰਧਰਪੁਰ ਸਥਿਤ ਰੇਸ਼ਮੀ ਇਲੈਕਟ੍ਰਾਨਿਕਸ ਦੁਕਾਨ ਦਾ ਸ਼ਟਰ ਚੁੱਕ ਕੇ 52 ਮੋਬਾਈਲ ਫੋਨ ਚੋਰੀ ਕਰਨ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਇਸ ਮਾਮਲੇ ’ਚ ਬਿਹਾਰ ਦੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ...
AI ਰਾਹੀਂ ਖਿਡਾਰੀਆਂ ਦੇ ਸਿਰਾਂ ਤੋਂ ਵਾਲ ਗਾਇਬ ਕਰ ਤਸਵੀਰ ਕੀਤੀ ਵਾਇਰਲ, ਲੋਹਰਦਗਾ ’ਚ ਤਣਾਅ; ਲਾਠੀਆਂ ਤੇ ਕੁਹਾੜੀਆਂ ਲੈ ਕੇ ਆਹਮੋ-ਸਾਹਮਣੇ ਹੋਏ ਦੋ ਪਿੰਡ
ਲੋਹਰਦਗਾ ਦੇ ਕੈਰੋ ’ਚ ਗੋਪਾਲਗੰਜ ਤੇ ਮਹੂਵਰੀ ਪਿੰਡਾਂ ਵਿਚਾਲੇ ਖੇਡ ਮੈਦਾਨ ਨੂੰ ਲੈ ਕੇ ਹੋਇਆ ਵਿਵਾਦ ਸ਼ੁੱਕਰਵਾਰ ਨੂੰ ਹਿੰਸਕ ਰੂਪ ਧਾਰਨ ਕਰ ਗਿਆ। ਪੁਲਿਸ ਦੀ ਮੁਸਤੈਦੀ ਕਾਰਨ ਲਾਠੀਆਂ-ਡੰਡੇ ਲੈ ਕੇ ਪਹੁੰਚੇ ਪਿੰਡ ਵਾਸੀਆਂ ਵਿਚਾਲੇ ਵੱਡੀ ਘਟਨਾ ਹੋਣ ਤੋਂ ਟਲ ਗਈ। ਮਾਮਲੇ ਦੀ ਜਾਂਚ ਜਾਰੀ ਹੈ। ਸੰਵਾਦ ਸੂਤਰ, ਕੈਰੋ (ਲੋਹਰਦਗਾ)। ਲੋਹਰਦਗਾ ਜ਼ਿਲ੍ਹੇ ਦੇ ਕੈਰੋ ਥਾਣਾ ਖੇਤਰ ਅਧੀਨ ਆਉਂਦੇ ਗੋਪਾਲਗੰਜ ਪਿੰਡ ਦਾ ਖੇਡ ਮੈਦਾਨ ਸ਼ੁੱਕਰਵਾਰ ਨੂੰ ਜੰਗ ਦੇ ਮੈਦਾਨ ’ਚ ਬਦਲ ਗਿਆ। ਮੈਦਾਨ ’ਚ ਸੈਂਕੜੇ ਪਿੰਡ ਵਾਸੀ ਲਾਠੀਆਂ-ਡੰਡੇ ਤੇ ਕੁਹਾੜੀਆਂ ਲੈ ਕੇ ਪਹੁੰਚ ਗਏ। ਮਹੂਵਰੀ ਤੇ ਗੋਪਾਲਗੰਜ ਪਿੰਡਾਂ ਦੇ ਲੋਕਾਂ ਵਿਚਾਲੇ ਧੱਕਾ-ਮੁੱਕੀ ਤੇ...
IND vs WI: ਪੰਜਵੇਂ ਟੀ-20 ਤੋਂ ਪਹਿਲਾਂ ਟੀਮ ਇੰਡੀਆ ਨਾਲ ਜੁੜੇ ਭੁਵਨੇਸ਼ਵਰ ਕੁਮਾਰ, ਇਸ ਵਜ੍ਹਾ ਕਰਕੇ ਮਿਲਿਆ ਮੌਕਾ
ਵੈਸਟਇੰਡੀਜ਼ ਖ਼ਿਲਾਫ਼ ਖੇਡੇ ਜਾਣ ਵਾਲੇ ਆਖ਼ਰੀ ਟੀ-20 ਮੈਚ ਤੋਂ ਪਹਿਲਾਂ ਟੀਮ ਇੰਡੀਆ ’ਚ ਇੱਕ ਬਦਲਾਅ ਕੀਤਾ ਗਿਆ ਹੈ। ਸਪੋਰਟਸ ਡੈਸਕ, ਨਵੀਂ ਦਿੱਲੀ। ਵੈਸਟਇੰਡੀਜ਼ ਖ਼ਿਲਾਫ਼ ਸ਼ਨੀਵਾਰ ਨੂੰ ਖੇਡੇ ਜਾਣ ਵਾਲੇ ਆਖ਼ਰੀ ਅਤੇ ਫ਼ੈਸਲਾਕੁੰਨ ਮੈਚ ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ’ਚ ਇੱਕ ਬਦਲਾਅ ਹੋਇਆ ਹੈ। ਟੀਮ ’ਚ ਭੁਵਨੇਸ਼ਵਰ ਕੁਮਾਰ ਦੀ ਐਂਟਰੀ ਹੋਈ ਹੈ। ਬੀਸੀਸੀਆਈ ਨੇ ਸ਼ੁੱਕਰਵਾਰ ਨੂੰ ਬਿਆਨ ਜਾਰੀ ਕਰਕੇ ਇਸ ਦਾ ਐਲਾਨ ਕੀਤਾ। ਭੁਵਨੇਸ਼ਵਰ ਨੂੰ ਅਰਸ਼ਦੀਪ ਸਿੰਘ ਦੀ ਜਗ੍ਹਾ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਅਰਸ਼ਦੀਪ ਨੂੰ ਚੌਥੇ ਟੀ-20 ਮੈਚ ਦੌਰਾਨ ਮੋਢੇ ’ਤੇ ਸੱਟ ਲੱਗ ਗਈ ਸੀ। ਇਸ ਕਾਰਨ ਉਨ੍ਹਾਂ ਦੇ ਆਖ਼ਰੀ ਮੈਚ ’ਚ ਖੇਡਣ ’ਤੇ...
ਦਿੱਲੀ ’ਚ ਨਸ਼ਿਆਂ ਦੀ ਵੱਡੀ ਸਪਲਾਈ ਚੇਨ ਦਾ ਪਰਦਾਫਾਸ਼, ਔਰਤ ਸਮੇਤ ਚਾਰ ਵਿਦੇਸ਼ੀ ਨਾਗਰਿਕ ਗ੍ਰਿਫ਼ਤਾਰ
ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 168 ਗ੍ਰਾਮ ਕੋਕੀਨ, 35,900 ਰੁਪਏ ਨਕਦ, ਤੋਲਣ ਵਾਲੀਆਂ ਮਸ਼ੀਨਾਂ ਤੇ ਪੈਕਿੰਗ ਦਾ ਸਾਮਾਨ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ ਇੱਕ ਟੀਵੀਐੱਸ ਐੱਨਟਾਰਕ ਸਕੂਟੀ ਤੇ ਮੋਬਾਈਲ ਫ਼ੋਨ ਵੀ ਜ਼ਬਤ ਕੀਤੇ ਗਏ ਹਨ। ਜਾਗਰਣ ਸੰਵਾਦਦਾਤਾ, ਬਾਹਰੀ ਦਿੱਲੀ। ਦਿੱਲੀ ’ਚ ਰੋਹਿਣੀ ਜ਼ਿਲ੍ਹਾ ਪੁਲਿਸ ਦੇ ਸਪੈਸ਼ਲ ਸਟਾਫ਼ ਨੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਚੇਨ ਦਾ ਪਰਦਾਫਾਸ਼ ਕਰਦਿਆਂ ਨਾਈਜੀਰੀਆ, ਯੂਗਾਂਡਾ ਤੇ ਸੇਨੇਗਲ ਦੇ ਚਾਰ ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ’ਚ ਇੱਕ ਔਰਤ ਵੀ ਸ਼ਾਮਲ ਹੈ। ਸਪਲਾਈ ਨੈੱਟਵਰਕ ਤੱਕ ਪਹੁੰਚੀ ਪੁਲਿਸ ਪੁਲਿਸ ਅਨੁਸਾਰ, ਜ਼ਿਲ੍ਹੇ ’ਚ ਨਸ਼ੀਲੇ...
ਯੂਟਿਊਬਰ ਧਰੁਵ ਰਾਠੀ ਖ਼ਿਲਾਫ਼ NSA ਤਹਿਤ ਹੋਵੇ ਕਾਰਵਾਈ, ਯੂਪੀ ਦੇ ਸਾਬਕਾ DGP ਡਾ. ਵਿਕਰਮ ਸਿੰਘ ਨੇ ਦੱਸਿਆ ਦੇਸ਼ਧ੍ਰੋਹੀ
ਧਰੁਵ ਰਾਠੀ: ਧਰੁਵ ਰਾਠੀ ਦੇ ਬਿਆਨ ਤੋਂ ਬਾਅਦ ਡਾ. ਵਿਕਰਮ ਸਿੰਘ ਦਾ ਪਾਰਾ ਚੜ੍ਹ ਗਿਆ ਹੈ। ਉਨ੍ਹਾਂ ਨੇ ਰਾਠੀ ਨੂੰ ਦੇਸ਼ਧ੍ਰੋਹੀ ਕਰਾਰ ਦਿੰਦਿਆਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਖ਼ਿਲਾਫ਼ ਤੁਰੰਤ ਰਾਸ਼ਟਰੀ ਸੁਰੱਖਿਆ ਕਾਨੂੰਨ (NSA) ਤਹਿਤ ਕੇਸ ਦਰਜ ਕੀਤਾ ਜਾਵੇ। ਡਿਜੀਟਲ ਡੈਸਕ, ਲਖਨਊ : ਯੂਟਿਊਬਰ ਧਰੁਵ ਰਾਠੀ ਵੱਲੋਂ ਫ਼ੌਜ ਤੇ ਪੁਲਿਸ ਖ਼ਿਲਾਫ਼ ਦਿੱਤੇ ਗਏ ਬਿਆਨ ’ਤੇ ਉੱਤਰ ਪ੍ਰਦੇਸ਼ ਦੇ ਸਾਬਕਾ ਡੀਜੀਪੀ ਡਾ. ਵਿਕਰਮ ਸਿੰਘ ਨੇ ਸਖ਼ਤ ਇਤਰਾਜ਼ ਜਤਾਇਆ ਹੈ। ਸੇਵਾਮੁਕਤ ਆਈਪੀਐੱਸ ਅਧਿਕਾਰੀ ਤੇ ਸਿੱਖਿਆ ਸ਼ਾਸਤਰੀ ਡਾ.
ਦੀਵਾਲੀ ਤੋਂ ਪਹਿਲਾਂ ਗੰਨੇ ਦੀ ਪਿੜਾਈ ਨੂੰ ਲੈ ਕੇ ਵਧੀ ਚਿੰਤਾ, ਮਿੱਲਾਂ ਦਾ ਕੰਮ ਠੱਪ; ਹਰ ਏਕੜ ’ਤੇ 20 ਹਜ਼ਾਰ ਰੁਪਏ ਦੇ ਨੁਕਸਾਨ ਦਾ ਖ਼ਦਸ਼ਾ, ਕਿਉਂ ਨਾਰਾਜ਼ ਹਨ ਕਿਸਾਨ?
ਮਹਾਰਾਸ਼ਟਰ ਤੇ ਕਰਨਾਟਕ ’ਚ ਗੰਨਾ ਕਿਸਾਨ ਸਮੇਂ ਤੋਂ ਪਹਿਲਾਂ ਪਿੜਾਈ ਦਾ ਵਿਰੋਧ ਕਰ ਰਹੇ ਹਨ। ਇਸ ਕਾਰਨ ਉਨ੍ਹਾਂ ਨੂੰ ਪ੍ਰਤੀ ਏਕੜ 20,000 ਰੁਪਏ ਤੱਕ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਬਿਜ਼ਨਸ ਡੈਸਕ, ਨਵੀਂ ਦਿੱਲੀ। ਖੰਡ ਦੀਆਂ ਵਧਦੀਆਂ ਕੀਮਤਾਂ ਤੇ ਸਪਲਾਈ ਦੀ ਉਪਲਬਧਤਾ ਨੂੰ ਲੈ ਕੇ ਚਿੰਤਾਵਾਂ ਦੇ ਵਿਚਕਾਰ ਸਰਕਾਰ ਨੇ ਮਿੱਲਾਂ ਨੂੰ ਸਮੇਂ ਤੋਂ ਪਹਿਲਾਂ ਗੰਨੇ ਦੀ ਪਿੜਾਈ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਸਨ। ਇਸ ਸਾਲ ਸਮੇਂ ਤੋਂ ਪਹਿਲਾਂ ਗੰਨੇ ਦੀ ਪਿੜਾਈ ਦੀਆਂ ਤਿਆਰੀਆਂ ਮੁਕੰਮਲ ਹਨ, ਪਰ ਗੰਨਾ ਕਿਸਾਨਾਂ ਨੇ ਇਸ ਦਾ ਵਿਰੋਧ ਕੀਤਾ ਹੈ। ਕਿਸਾਨਾਂ ਦੇ ਲਗਾਤਾਰ ਵਿਰੋਧ ਪ੍ਰਦਰਸ਼ਨਾਂ ਦੇ ਵਿਚਕਾਰ ਮਹਾਰਾਸ਼ਟਰ ਦੀਆਂ 55 ਖੰਡ...
ਨਰਾਤਿਆਂ ਦੌਰਾਨ 1,400 ਧੀਆਂ ਨੂੰ ਵੰਡੀਆਂ ਸਾਈਕਲਾਂ, ਮੁੱਖ ਮੰਤਰੀ ਨੇ ਕੀਤਾ ਕੰਨਿਆ ਪੂਜਨ
ਨਰਾਤਿਆਂ ਦੇ ਮੌਕੇ 'ਤੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਸ਼ਾਲੀਮਾਰ ਬਾਗ ਸਥਿਤ ਸੀਐੱਮ ਸ਼੍ਰੀ ਸਕੂਲ ’ਚ ਕੰਨਿਆ ਪੂਜਨ ਕੀਤਾ। ਇਸ ਮੌਕੇ ਉਨ੍ਹਾਂ ਨੇ 1,400 ਧੀਆਂ ਨੂੰ ਸਾਈਕਲਾਂ ਵੀ ਵੰਡੀਆਂ। ਡਿਜੀਟਲ ਡੈਸਕ, ਨਵੀਂ ਦਿੱਲੀ। ਸ਼ਾਰਦੀ ਨਰਾਤਿਆਂ ਦੇ ਪਵਿੱਤਰ ਮੌਕੇ 'ਤੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਸ਼ੁੱਕਰਵਾਰ ਨੂੰ ਸ਼ਾਲੀਮਾਰ ਬਾਗ ਸਥਿਤ ਸੀਐੱਮ ਸ਼੍ਰੀ ਸਕੂਲ ’ਚ ਮਾਂ ਦਾ ਸਰੂਪ ਮੰਨੀਆਂ ਜਾਂਦੀਆਂ ਨੰਨ੍ਹੀਆਂ ਧੀਆਂ ਦਾ ਕੰਨਿਆ ਪੂਜਨ ਕੀਤਾ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਇਸ ਮੌਕੇ ਮੁੱਖ ਮੰਤਰੀ ਨੇ 1,400 ਧੀਆਂ ਨੂੰ ਸਾਈਕਲਾਂ ਵੀ ਵੰਡੀਆਂ। ਮੁੱਖ ਮੰਤਰੀ ਨੇ ਇਸ ਮੌਕੇ ਕਿਹਾ ਕਿ ਸਾਡੀ ਸਨਾਤਨ...
ਸਿਰਫ਼ ਕੱਪੜੇ ਸੁਕਾਉਣ ਦੀ ਜਗ੍ਹਾ ਨਹੀਂ ਹੈ ਬਾਲਕਨੀ, ਇਨ੍ਹਾਂ ਗ਼ਲਤੀਆਂ ਤੋਂ ਬਚੋਗੇ ਤਾਂ ਘਰ ’ਚ ਆਵੇਗੀ ਖ਼ੁਸ਼ਹਾਲੀ
ਵਾਸਤੂ ਸ਼ਾਸਤਰ ’ਚ ਬਾਲਕਨੀ ਜਾਂ ਛੱਤ ਘਰ ਦਾ ਉਹ ਅਹਿਮ ਹਿੱਸਾ ਹੈ, ਜੋ ਸਿੱਧਾ ਖੁੱਲ੍ਹੇ ਆਕਾਸ਼ ਦੇ ਸਾਹਮਣੇ ਹੁੰਦਾ ਹੈ। ਇੱਥੋਂ ਹੀ ਘਰ ’ਚ ਤਾਜ਼ੀ ਹਵਾ ਆਉਂਦੀ ਹੈ ਤੇ ਬਾਹਰੀ ਊਰਜਾ ਸਭ ਤੋਂ ਪਹਿਲਾਂ ਘਰ ’ਚ ਦਾਖ਼ਲ ਹੁੰਦੀ ਹੈ। ਧਰਮ ਡੈਸਕ, ਨਵੀਂ ਦਿੱਲੀ। ਬਾਲਕਨੀ ਘਰ ਦਾ ਇੱਕ ਅਹਿਮ ਹਿੱਸਾ ਹੈ, ਜੋ ਬਾਹਰੀ ਊਰਜਾ ਨਾਲ ਜੁੜਦੀ ਹੈ। ਇਸ ਨੂੰ ਹਮੇਸ਼ਾ ਸਾਫ਼-ਸੁਥਰਾ ਤੇ ਵਿਵਸਥਿਤ ਰੱਖਣਾ ਚਾਹੀਦਾ ਹੈ। ਵਾਸਤੂ ਸ਼ਾਸਤਰ ਦੇ ਅਨੁਸਾਰ, ਬਾਲਕਨੀ ’ਚ ਕਬਾੜ, ਕੰਡੇਦਾਰ ਪੌਦੇ ਤੇ ਭਾਰੀ ਪਰਦੇ ਨਹੀਂ ਰੱਖਣੇ ਚਾਹੀਦੇ। ਇਸ ਦੀ ਬਜਾਏ ਹਲਕੇ ਰੰਗਾਂ ਤੇ ਸਹੀ ਦਿਸ਼ਾ ਦਾ ਧਿਆਨ ਰੱਖਣਾ ਚਾਹੀਦਾ ਹੈ। ਜ਼ਿਆਦਾਤਰ ਲੋਕ ਆਪਣੇ ਘਰ, ਅਪਾਰਟਮੈਂਟ ਤੇ...
ਰਾਹੁਲ ਗਾਂਧੀ ਨੂੰ ਨਾ ਮਿਲੇ CJI ਤਾਂ ਭੜਕੇ ਸਨ ਸੰਜੇ ਰਾਊਤ, ਹੁਣ ਸੁਪਰੀਮ ਕੋਰਟ ਨੇ ਮੰਗਿਆ ਆਚਰਨ ਬਾਰੇ ਸਪੱਸ਼ਟੀਕਰਨ
ਸੁਪਰੀਮ ਕੋਰਟ ਨੇ ਸ਼ਿਵ ਸੈਨਾ (ਯੂਬੀਟੀ) ਦੇ ਆਗੂ ਸੰਜੇ ਰਾਊਤ ਤੋਂ ਉਨ੍ਹਾਂ ਦੇ ਆਚਰਨ ਬਾਰੇ ਸਪੱਸ਼ਟੀਕਰਨ ਮੰਗਿਆ ਹੈ। ਚੀਫ਼ ਜਸਟਿਸ (CJI) ਸੂਰਿਆ ਕਾਂਤ ਨੇ ਸਖ਼ਤ ਲਹਿਜ਼ੇ ’ਚ ਕਿਹਾ ਸੀ ਕਿ ਕੋਈ ਵੀ ਨਿਆਂਪਾਲਿਕਾ ਨੂੰ ਡਰਾ-ਧਮਕਾ ਨਹੀਂ ਸਕਦਾ। ਡਿਜੀਟਲ ਡੈਸਕ, ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਤੇ ਇਸ ਦੇ ਮੁਖੀ ਗਿਆਨੇਸ਼ ਕੁਮਾਰ ਨੂੰ ਨੋਟਿਸ ਜਾਰੀ ਕੀਤਾ ਹੈ। ਇਹ ਨੋਟਿਸ ਸ਼ਿਵ ਸੈਨਾ (ਯੂਬੀਟੀ) ਦੇ ਆਗੂ ਸੰਜੇ ਰਾਊਤ ਤੇ ਕਾਂਗਰਸ ਆਗੂ ਰਾਹੁਲ ਗਾਂਧੀ ਸਮੇਤ 12 ਹੋਰ ਵਿਅਕਤੀਆਂ ਵੱਲੋਂ ਦਾਇਰ ਪਟੀਸ਼ਨ 'ਤੇ ਜਾਰੀ ਕੀਤਾ ਗਿਆ ਹੈ। ਇਸ ਪਟੀਸ਼ਨ ’ਚ ਵਿਸ਼ੇਸ਼ ਗਹਿਰੀ ਸੋਧ (SIR) ਦੌਰਾਨ ਕਥਿਤ ਬੇਨਿਯਮੀਆਂ ਦੇ ਦੋਸ਼...
ਗ਼ਲਤ ਜਾਣਕਾਰੀ ਦੇ ਕੇ ਵੋਟਰ ਬਣੇ ਤਾਂ ਜਾਣਾ ਪਵੇਗਾ ਜੇਲ੍ਹ! ਇੱਕ ਸਾਲ ਦੀ ਕੈਦ ਦੇ ਨਾਲ ਲੱਗ ਸਕਦਾ ਹੈ ਜੁਰਮਾਨਾ
ਪ੍ਰਯਾਗਰਾਜ ਪ੍ਰਸ਼ਾਸਨ ਨੇ ਵੋਟਰ ਸੂਚੀ ’ਚ ਗ਼ਲਤ ਜਾਣਕਾਰੀ ਦੇਣ ਵਾਲਿਆਂ ਨੂੰ ਜੇਲ੍ਹ ਭੇਜਣ ਦੀ ਚਿਤਾਵਨੀ ਦਿੱਤੀ ਹੈ। ਇਸ ਮਾਮਲੇ ’ਚ ਇੱਕ ਸਾਲ ਤੱਕ ਦੀ ਕੈਦ ਅਤੇ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ। ਜਾਗਰਣ ਸੰਵਾਦਦਾਤਾ, ਪ੍ਰਯਾਗਰਾਜ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਰ ਸੂਚੀ ਨੂੰ ਪੂਰੀ ਤਰ੍ਹਾਂ ਦਰੁਸਤ ਕਰਨ ਲਈ ਪ੍ਰਸ਼ਾਸਨ ਲਗਾਤਾਰ ਯਤਨ ਕਰ ਰਿਹਾ ਹੈ। ਕੋਈ ਵੀ ਵਿਅਕਤੀ ਜਾਅਲੀ ਤੱਥਾਂ ਦੇ ਆਧਾਰ ’ਤੇ ਵੋਟਰ ਸੂਚੀ ’ਚ ਆਪਣਾ ਨਾਂ ਦਰਜ ਨਾ ਕਰਵਾ ਸਕੇ, ਇਸ ਲਈ ਪਹਿਲਾਂ ਹੀ ਸਾਰਿਆਂ ਨੂੰ ਸੁਚੇਤ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਅਜਿਹਾ ਕਰਨ ਵਾਲਿਆਂ ਨੂੰ ਜੇਲ੍ਹ ਭੇਜਣ ਦੀ ਚਿਤਾਵਨੀ ਵੀ ਦਿੱਤੀ ਗਈ ਹੈ। ਵਿਸ਼ੇਸ਼ ਮੁਹਿੰਮ...
ਚੰਡੀਗੜ੍ਹ ਤੋਂ ਸ਼ਾਰਜਾਹ-ਅਬੂ ਧਾਬੀ ਦਾ ਸਫ਼ਰ ਹੋਵੇਗਾ ਆਸਾਨ, 3 ਸਾਲ ਬਾਅਦ ਮੁੜ ਸ਼ੁਰੂ ਹੋਣਗੀਆਂ ਉਡਾਣਾਂ; ਜਾਣੋ ਪੂਰਾ ਸ਼ਡਿਊਲ
ਚੰਡੀਗੜ੍ਹ ਤੋਂ ਸ਼ਾਰਜਾਹ ਤੇ ਅਬੂ ਧਾਬੀ ਲਈ ਏਅਰ ਇੰਡੀਆ ਐਕਸਪ੍ਰੈੱਸ ਦੀਆਂ ਉਡਾਣਾਂ ਤਿੰਨ ਸਾਲ ਬਾਅਦ ਮੁੜ ਸ਼ੁਰੂ ਹੋਣਗੀਆਂ। ਇਸ ਨਾਲ ਖਾੜੀ ਦੇਸ਼ਾਂ ਦਾ ਸਫ਼ਰ ਆਸਾਨ ਹੋ ਜਾਵੇਗਾ। ਸਰਦੀਆਂ ਦੇ ਸ਼ਡਿਊਲ ’ਚ ਸ਼ਾਮਲ ਇਨ੍ਹਾਂ ਉਡਾਣਾਂ ਦਾ ਕਿਰਾਇਆ ਤੇ ਸਮਾਂ-ਸਾਰਣੀ ਵੀ ਜਾਰੀ ਕਰ ਦਿੱਤੀ ਗਈ ਹੈ। ਜਾਗਰਣ ਸੰਵਾਦਦਾਤਾ, ਚੰਡੀਗੜ੍ਹ। ਚੰਡੀਗੜ੍ਹ ਤੇ ਆਸ-ਪਾਸ ਰਹਿਣ ਵਾਲੇ ਲੋਕਾਂ ਲਈ ਖਾੜੀ ਦੇਸ਼ਾਂ ਦਾ ਸਫ਼ਰ ਆਸਾਨ ਹੋਣ ਜਾ ਰਿਹਾ ਹੈ। ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ, ਚੰਡੀਗੜ੍ਹ ਤੋਂ ਏਅਰ ਇੰਡੀਆ ਐਕਸਪ੍ਰੈੱਸ ਸ਼ਾਰਜਾਹ ਤੇ ਅਬੂ ਧਾਬੀ ਲਈ ਉਡਾਣਾਂ ਤਿੰਨ ਸਾਲ ਬਾਅਦ ਮੁੜ ਸ਼ੁਰੂ ਕਰਨ ਜਾ ਰਹੀ ਹੈ। ਸਰਦੀਆਂ ਦੀ ਉਡਾਣ...
ਸਕੈਮ ਕਰਨ ਵਾਲਿਆਂ ਦੀ ਹੁਣ ਖ਼ੈਰ ਨਹੀਂ: Google ਲਿਆ ਰਿਹਾ ਹੈ ਐਂਟੀ-ਸਕੈਮ ਫੀਚਰ, ਫਰਜ਼ੀ ਕਾਲਾਂ ਆਪਣੇ ਆਪ ਕੱਟਣਗੀਆਂ ਤੇ ਹੋਣਗੀਆਂ ਬਲਾਕ
Google ਨੇ ਐਂਡਰਾਇਡ ਯੂਜ਼ਰਾਂ ਨੂੰ ਆਨਲਾਈਨ ਧੋਖਾਧੜੀ ਤੇ ਕਾਲਿੰਗ ਸਕੈਮ ਤੋਂ ਬਚਾਉਣ ਲਈ ਕਈ ਨਵੇਂ ਐਂਟੀ-ਸਕੈਮ ਫੀਚਰਾਂ ਦਾ ਐਲਾਨ ਕੀਤਾ ਹੈ। ਆਓ ਜਾਣਦੇ ਹਾਂ ਇਨ੍ਹਾਂ ਬਾਰੇ। ਟੈਕਨਾਲੋਜੀ ਡੈਸਕ, ਨਵੀਂ ਦਿੱਲੀ। Google ਨੇ ਐਂਡਰਾਇਡ ਡਿਵਾਈਸਾਂ ’ਤੇ ਮੈਸੇਜ ਤੇ ਕਾਲਾਂ ਨਾਲ ਕੰਮ ਕਰਨ ਵਾਲੇ ਕਈ ਨਵੇਂ ਐਂਟੀ-ਸਕੈਮ ਫੀਚਰਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ’ਚ Google Messages ਦਾ ਨਵਾਂ ‘Enhanced Protection’ ਮੋਡ ਵੀ ਸ਼ਾਮਲ ਹੈ। ਇਹ ਫੀਚਰ ਸਹੀ ਸਮੇਂ ’ਤੇ ਅਲਰਟ ਦੇ ਕੇ ਤੇ ਇੱਥੋਂ ਤੱਕ ਕਿ ਸਕੈਮ ਕਾਲਾਂ ਨੂੰ ਕੱਟ ਕੇ ਤੇ ਬਲਾਕ ਕਰਕੇ ਮੋਬਾਈਲ ਧੋਖਾਧੜੀ ਨੂੰ ਰੋਕਣ ’ਚ ਮਦਦ ਕਰਨਗੇ। Google ਮੁਤਾਬਕ, ਇਨ੍ਹਾਂ ਨਵੇਂ...
ਪਿੱਛ ਦੀ ਇੰਝ ਕਰੋ ਵਰਤੋਂ, ਘਰ ’ਚ ਹੀ ਤਿਆਰ ਹੋਵੇਗਾ ਫੇਸ ਸੀਰਮ; ਕੁਝ ਹੀ ਦਿਨਾਂ ’ਚ ਚਮਕਣ ਲੱਗੇਗੀ ਚਮੜੀ
ਘਰ ’ਚ ਚੌਲਾਂ ਦੇ ਪਿੱਛ ਨਾਲ ਬਣਾਓ ਆਪਣਾ ਫੇਸ ਸੀਰਮ, ਜੋ ਚਮੜੀ ਨੂੰ ਕੁਦਰਤੀ ਚਮਕ ਅਤੇ ਕਸਾਅ ਦੇਣ ’ਚ ਮਦਦ ਕਰ ਸਕਦਾ ਹੈ। ਲਾਈਫਸਟਾਈਲ ਡੈਸਕ, ਨਵੀਂ ਦਿੱਲੀ। ਚਿਹਰੇ ’ਤੇ ਰੌਣਕ ਲਿਆਉਣ ਲਈ ਅੱਜਕੱਲ੍ਹ ਬਾਜ਼ਾਰ ’ਚ ਕਈ ਤਰ੍ਹਾਂ ਦੇ ਸਕਿਨ ਕੇਅਰ ਪ੍ਰੋਡਕਟ ਮਿਲਦੇ ਹਨ, ਜਿਨ੍ਹਾਂ ਦੀਆਂ ਅਸਮਾਨ ਛੂਹਦੀਆਂ ਕੀਮਤਾਂ ਸਾਡੀ ਜੇਬ ’ਤੇ ਭਾਰੀ ਪੈਂਦੀਆਂ ਹਨ। ਇਸ ਤੋਂ ਇਲਾਵਾ, ਕੁਝ ਲੋਕ ਅਜਿਹੇ ਵੀ ਹਨ, ਜਿਨ੍ਹਾਂ ਨੂੰ ਬਾਜ਼ਾਰ ’ਚ ਮਿਲਣ ਵਾਲੀਆਂ ਚੀਜ਼ਾਂ ਨਾਲੋਂ ਘਰ ’ਚ ਬਣੇ ਨੁਸਖ਼ਿਆਂ ’ਤੇ ਜ਼ਿਆਦਾ ਭਰੋਸਾ ਹੁੰਦਾ ਹੈ। ਜੇ ਤੁਸੀਂ ਵੀ ਇਨ੍ਹਾਂ ’ਚੋਂ ਇੱਕ ਹੋ, ਤਾਂ ਆਓ ਤੁਹਾਨੂੰ ਘਰ ’ਚ ਹੀ ਫੇਸ ਸੀਰਮ ਬਣਾਉਣ ਦਾ ਤਰੀਕਾ ਦੱਸਦੇ ਹਾਂ।...
ਗ੍ਰੈਪ ਦੌਰਾਨ ਡੀਜ਼ਲ ਜਨਰੇਟਰ ਚਲਾਉਣ ’ਤੇ ਲੱਗੇਗਾ ਭਾਰੀ ਜੁਰਮਾਨਾ, ਪ੍ਰਦੂਸ਼ਣ ਕੰਟਰੋਲ ਬੋਰਡ ਨੇ ਐੱਨਸੀਆਰ ਲਈ ਜਾਰੀ ਕੀਤੀ ਚਿਤਾਵਨੀ
ਉੱਤਰ ਪ੍ਰਦੇਸ਼ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਚਿਤਾਵਨੀ ਦਿੱਤੀ ਹੈ ਕਿ ਗ੍ਰੈਪ ਲਾਗੂ ਹੋਣ ’ਤੇ ਡੀਜ਼ਲ ਜਨਰੇਟਰ ਚਲਾਉਣ ਲਈ ਰੋਜ਼ਾਨਾ 50,000 ਰੁਪਏ ਤੱਕ ਦਾ ਜੁਰਮਾਨਾ ਲੱਗੇਗਾ। ਜਾਗਰਣ ਸੰਵਾਦਦਾਤਾ, ਮੇਰਠ। ਸਰਦੀਆਂ ਦਾ ਮੌਸਮ ਸ਼ੁਰੂ ਹੁੰਦੇ ਹੀ ਹਵਾ ਪ੍ਰਦੂਸ਼ਣ ਕਾਰਨ ਵਾਤਾਵਰਨ ਦੀ ਸਥਿਤੀ ਖ਼ਰਾਬ ਹੋਣ ਲੱਗਦੀ ਹੈ। ਵਾਤਾਵਰਨ ਪ੍ਰਦੂਸ਼ਣ ਦਾ ਇੱਕ ਵੱਡਾ ਕਾਰਨ ਨਿਰਧਾਰਤ ਮਾਪਦੰਡਾਂ ਦੇ ਉਲਟ ਚਲਾਏ ਜਾਣ ਵਾਲੇ ਡੀਜ਼ਲ ਜਨਰੇਟਰ (ਡੀਜੀ) ਸੈੱਟ ਵੀ ਹਨ। ਐੱਨਸੀਆਰ ’ਚ ਡੀਜੀ ਸੈੱਟਾਂ ’ਤੇ ਪਹਿਲਾਂ ਤੋਂ ਹੀ ਪਾਬੰਦੀ ਹੈ। ਨਿਯਮਾਂ ਦੀ ਉਲੰਘਣਾ ਕਰਨ ’ਤੇ ਜੁਰਮਾਨਾ ਵੀ ਲਗਾਇਆ ਜਾਂਦਾ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਨੇ ਚਿਤਾਵਨੀ ਜਾਰੀ...
'ਮੈਂ ਯਹੂਦੀਆਂ ਨੂੰ ਗੋਲੀ ਮਾਰਨਾ ਚਾਹੁੰਦਾ ਹਾਂ', ਹਮਾਸ ਦੇ ਸਾਬਕਾ ਮੁਖੀ ਦੇ 10 ਸਾਲਾ ਪੁੱਤਰ ਦੀ ਚਿੱਠੀ ਆਈ ਸਾਹਮਣੇ
ਹਮਾਸ ਦੇ ਸਾਬਕਾ ਮੁਖੀ ਯਾਹਿਆ ਸਿਨਵਾਰ ਦੇ ਪੁੱਤਰ ਦੀ ਚਿੱਠੀ ਸਾਹਮਣੇ ਆਈ ਹੈ। ਜੰਗ ਦੀ ਸ਼ੁਰੂਆਤ ’ਚ ਲਿਖੀ ਇਸ ਚਿੱਠੀ ’ਚ 10 ਸਾਲਾ ਬੱਚੇ ਨੇ ਕਾਗਜ਼ ਦੇ ਹਥਿਆਰ ਬਣਾਉਣ ਤੇ ਯਹੂਦੀਆਂ ’ਤੇ ਗੋਲੀਆਂ ਚਲਾਉਣ ਦੀ ਗੱਲ ਕਹੀ ਹੈ। ਡਿਜੀਟਲ ਡੈਸਕ, ਤੇਲ ਅਵੀਵ। ਇਜ਼ਰਾਈਲ ਡਿਫੈਂਸ ਫੋਰਸਿਜ਼ (IDF) ਨੇ ਹਮਾਸ ਦੇ ਮਰਹੂਮ ਮੁਖੀ ਯਾਹਿਆ ਸਿਨਵਾਰ ਦੇ 10 ਸਾਲਾ ਪੁੱਤਰ ਇਬਰਾਹਿਮ ਦੀ ਕਥਿਤ ਚਿੱਠੀ ਸਾਂਝੀ ਕੀਤੀ ਹੈ, ਜਿਸ ਨੇ ਸਨਸਨੀ ਫੈਲਾ ਦਿੱਤੀ ਹੈ। ਇਹ ਚਿੱਠੀ ਗਾਜ਼ਾ ਪੱਟੀ ’ਚ 2024 ਦੌਰਾਨ ਇਜ਼ਰਾਈਲੀ ਸੈਨਿਕਾਂ ਨੂੰ ਮਿਲੀ ਸੀ। ਯਾਹਿਆ ਸਿਨਵਾਰ ਦੀ ਮੌਤ ਨੂੰ ਦੋ ਸਾਲ ਪੂਰੇ ਹੋਣ ’ਤੇ ਇਸ ਨੂੰ ਸਬੂਤ ਵਜੋਂ ਜਾਰੀ ਕੀਤਾ ਗਿਆ ਹੈ। ਦੱਸਿਆ...
ਨੋਇਡਾ-ਗ੍ਰੇਟਰ ਨੋਇਡਾ ’ਚ ਬਣਨਗੇ 9 ਹੋਸਟਲ, 1,000 ਰੁਪਏ ਕਿਰਾਇਆ ਦੇ ਕੇ 10 ਹਜ਼ਾਰ ਮਹਿਲਾਵਾਂ ਰਹਿ ਸਕਣਗੀਆਂ ਸੁਰੱਖਿਅਤ
ਨੋਇਡਾ, ਗ੍ਰੇਟਰ ਨੋਇਡਾ ਤੇ ਯਮੁਨਾ ਸਿਟੀ ’ਚ ਕੁੱਲ 9 ਕਿਰਤੀਆਂ ਦੇ ਹੋਸਟਲ ਬਣਾਏ ਜਾਣਗੇ। ਇਸ ਨਾਲ ਹਜ਼ਾਰਾਂ ਪ੍ਰਵਾਸੀ ਮਜ਼ਦੂਰਾਂ ਤੇ ਕੰਮਕਾਜੀ ਮਹਿਲਾਵਾਂ ਨੂੰ ਸੁਰੱਖਿਅਤ ਤੇ ਕਿਫ਼ਾਇਤੀ ਰਿਹਾਇਸ਼ ਮਿਲੇਗੀ। ਯਮੁਨਾ ਸਿਟੀ ’ਚ 10,000 ਮਹਿਲਾਵਾਂ ਦੀ ਸਮਰੱਥਾ ਵਾਲਾ ਵਿਸ਼ੇਸ਼ ਹੋਸਟਲ ਬਣਾਉਣ ਦੀ ਯੋਜਨਾ ਹੈ। ਜਾਗਰਣ ਸੰਵਾਦਦਾਤਾ, ਗ੍ਰੇਟਰ ਨੋਇਡਾ। ਉਦਯੋਗਿਕ ਸ਼ਹਿਰ ਨੋਇਡਾ, ਗ੍ਰੇਟਰ ਨੋਇਡਾ ਤੇ ਯਮੁਨਾ ਸਿਟੀ ’ਚ ਰੋਜ਼ੀ-ਰੋਟੀ ਲਈ ਨੌਕਰੀ ਦੀ ਭਾਲ ’ਚ ਆਉਣ ਵਾਲੇ ਲੋਕਾਂ ਦੀ ਖੁੱਲ੍ਹੇ ਅਸਮਾਨ ਹੇਠ ਰਾਤ ਗੁਜ਼ਾਰਨ ਦੀ ਚਿੰਤਾ ਜਲਦੀ ਹੀ ਦੂਰ ਹੋ ਸਕਦੀ ਹੈ। ਕਿਰਤ ਵਿਭਾਗ ਨੇ ਨੋਇਡਾ, ਗ੍ਰੇਟਰ ਨੋਇਡਾ ਤੇ ਯਮੁਨਾ ਸਿਟੀ ’ਚ ਕਿਰਤੀ...
'ਇੱਕ ਮਿੰਟ ’ਚ ਇੰਸਪੈਕਟਰੀ ਕਢਵਾ ਦਿਆਂਗਾ, ਅਨਿਲ ਵਿਜ ਹੈ ਮੇਰਾ ਨਾਂ', ਰਿਪੋਰਟ ਨਾ ਮਿਲਣ ’ਤੇ ਭੜਕੇ ਊਰਜਾ ਮੰਤਰੀ; ਤਬਾਦਲੇ ਦੇ ਦਿੱਤੇ ਹੁਕਮ
ਮੰਤਰੀ ਅਨਿਲ ਵਿਜ ਨੇ ਅੰਬਾਲਾ ਛਾਉਣੀ ’ਚ ਜਨਤਾ ਦਰਬਾਰ ਦੌਰਾਨ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਸਖ਼ਤ ਫਟਕਾਰ ਲਗਾਈ। ਜੱਗੀ ਸਿਟੀ ਸੈਂਟਰ ’ਚ ਗ਼ੈਰ-ਕਾਨੂੰਨੀ ਬਿਜਲੀ ਸਪਲਾਈ ਦੇ ਮਾਮਲੇ ’ਚ ਉਨ੍ਹਾਂ ਨੇ ਐਕਸਈਐੱਨ ਹਰੀਸ਼ ਗੋਇਲ ਦਾ ਤਬਾਦਲਾ ਕਰਨ ਦੇ ਹੁਕਮ ਦੇ ਦਿੱਤੇ। ਉਨ੍ਹਾਂ ਨੇ ਸਿੱਖਿਆ, ਸਾਈਬਰ ਧੋਖਾਧੜੀ, ਕਤਲ ਦੀ ਸ਼ੰਕਾ ਤੇ ਵਿਕਾਸ ਕਾਰਜਾਂ ’ਚ ਦੇਰੀ ਸਮੇਤ ਕਈ ਹੋਰ ਸ਼ਿਕਾਇਤਾਂ ’ਤੇ ਵੀ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਜਾਗਰਣ ਸੰਵਾਦਦਾਤਾ, ਅੰਬਾਲਾ। ਛਾਉਣੀ ਦੇ ਪੀਡਬਲਯੂਡੀ ਰੈਸਟ ਹਾਊਸ ’ਚ ਵੀਰਵਾਰ ਨੂੰ ਕਰੀਬ ਚਾਰ ਘੰਟੇ ਚੱਲੇ ਜਨਤਾ ਦਰਬਾਰ ਦੌਰਾਨ ਮੰਤਰੀ ਅਨਿਲ ਵਿਜ ਨੇ ਲੋਕਾਂ ਦੀਆਂ ਸਮੱਸਿਆਵਾਂ...
ਭਿਆਨਕ ਹਾਦਸੇ ’ਚ ਡਰਾਈਵਰ-ਕੰਡਕਟਰ ਸਮੇਤ 4 ਦੀ ਮੌਤ, 31 ਜ਼ਖ਼ਮੀ; ਤਿੰਨ ਦੀ ਹਾਲਤ ਨਾਜ਼ੁਕ
ਮੈਸੂਰ ਜ਼ਿਲ੍ਹੇ ਦੇ ਪੇਰੀਆਪਟਨਾ ’ਚ ਸ਼ੁੱਕਰਵਾਰ ਤੜਕੇ ਇੱਕ ਨਿੱਜੀ ਸਲੀਪਰ ਬੱਸ ਅਤੇ ਲਾਰੀ ਦੀ ਆਹਮੋ-ਸਾਹਮਣੇ ਜ਼ੋਰਦਾਰ ਟੱਕਰ ਹੋ ਗਈ। ਇਸ ਹਾਦਸੇ ’ਚ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ 31 ਹੋਰ ਜ਼ਖ਼ਮੀ ਹੋ ਗਏ। ਡਿਜੀਟਲ ਡੈਸਕ, ਮੈਸੂਰ। ਕਰਨਾਟਕ ਦੇ ਮੈਸੂਰ ਜ਼ਿਲ੍ਹੇ ’ਚ ਸ਼ੁੱਕਰਵਾਰ ਤੜਕੇ ਇੱਕ ਨਿੱਜੀ ਸਲੀਪਰ ਬੱਸ ਅਤੇ ਲਾਰੀ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਹਾਦਸੇ ’ਚ ਚਾਰ ਲੋਕਾਂ ਦੀ ਜਾਨ ਚਲੀ ਗਈ ਅਤੇ 31 ਹੋਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਬੱਸ ਡਰਾਈਵਰ ਸੁਨੀਲ ਅਤੇ ਕੰਡਕਟਰ ਸੁਨਾਦ (ਦੋਵੇਂ ਕਰਨਾਟਕ ਦੇ ਰਹਿਣ ਵਾਲੇ) ਅਤੇ ਯਾਤਰੀ ਆਫ਼ਤਾਬ (ਕੇਰਲ ਦੇ ਕੋਝੀਕੋਡ ਦਾ ਵਸਨੀਕ) ਵਜੋਂ ਹੋਈ ਹੈ। ਪੁਲਿਸ ਨੇ...
ਪੱਛਮੀ ਏਸ਼ੀਆ ’ਚ ਵਧਦੇ ਤਣਾਅ ’ਤੇ ਭਾਰਤ ਦਾ ਸਖ਼ਤ ਰੁਖ, UN ’ਚ ਕਿਹਾ—ਜਹਾਜ਼ਾਂ ’ਤੇ ਹਮਲੇ ਤੁਰੰਤ ਰੋਕੋ
ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ’ਚ ਪੱਛਮੀ ਏਸ਼ੀਆ ’ਚ ਵਧਦੇ ਫ਼ੌਜੀ ਤਣਾਅ ਤੇ ਨਾਗਰਿਕ ਬੁਨਿਆਦੀ ਢਾਂਚੇ ਤੇ ਜਹਾਜ਼ਾਂ ’ਤੇ ਹੋ ਰਹੇ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ ਹੈ। ਡਿਜੀਟਲ ਡੈਸਕ, ਸੰਯੁਕਤ ਰਾਸ਼ਟਰ। ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (UNSC) ’ਚ ਪੱਛਮੀ ਏਸ਼ੀਆ ਦੇ ਹਾਲਾਤ ’ਤੇ ਚਰਚਾ ਦੌਰਾਨ ਭਾਰਤ ਨੇ ਆਪਣਾ ਪੱਖ ਸਪੱਸ਼ਟ ਕਰ ਦਿੱਤਾ ਹੈ। ਭਾਰਤ ਨੇ ਇਸ ਖੇਤਰ ’ਚ ਵਧਦੇ ਫ਼ੌਜੀ ਤਣਾਅ ਨੂੰ ਬੇਹੱਦ ਚਿੰਤਾਜਨਕ ਦੱਸਦਿਆਂ ਨਾਗਰਿਕ ਬੁਨਿਆਦੀ ਢਾਂਚੇ, ਵਪਾਰਕ ਜਹਾਜ਼ਾਂ ਤੇ ਖ਼ਾਸ ਤੌਰ ’ਤੇ ਭਾਰਤੀ ਮਲਾਹਾਂ ’ਤੇ ਹੋ ਰਹੇ ਲਗਾਤਾਰ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ ਹੈ। ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ...
ਜਾਸੂਸੀ ਦਾ ਜਾਲ... ਇਸ਼ਤਿਹਾਰਾਂ ਦੀ ਆੜ ’ਚ ਇਜ਼ਰਾਈਲੀ ਕੰਪਨੀ ਰਚ ਰਹੀ ਸੀ ਖ਼ਤਰਨਾਕ ਸਾਜ਼ਿਸ਼; ਖੋਜ ਨੇ ਖੋਲ੍ਹੀ ਇੰਟਰਨੈੱਟ ਸੁਰੱਖਿਆ ਦੀ ਪੋਲ
ਡਿਜੀਟਲ ਇਸ਼ਤਿਹਾਰਾਂ ਦੀ ਆੜ ’ਚ ਇਜ਼ਰਾਈਲੀ ਕੰਪਨੀ ‘ਡਿਸਕਵਰ-ਟੈਕ’ ਯੂਜ਼ਰਾਂ ਨੂੰ ਟਰੈਕ ਕਰਕੇ ਉਨ੍ਹਾਂ ਦੇ ਡਿਵਾਈਸਾਂ ’ਚ ਸਪਾਈਵੇਅਰ ਪਾ ਰਹੀ ਸੀ। ਪੈਂਟਾਗਨ ਤੋਂ ਲੈ ਕੇ ਸੰਯੁਕਤ ਰਾਸ਼ਟਰ (UN) ਤੱਕ ਇਸ ਦੀ ਲਪੇਟ ’ਚ ਆ ਗਏ। ਡਿਜੀਟਲ ਡੈਸਕ, ਤੇਲ ਅਵੀਵ। ਅੱਜ ਦੇ ਡਿਜੀਟਲ ਦੌਰ ’ਚ ਇੰਟਰਨੈੱਟ ’ਤੇ ਦਿਖਾਈ ਦੇਣ ਵਾਲੇ ਇਸ਼ਤਿਹਾਰ ਸਿਰਫ਼ ਸਾਮਾਨ ਵੇਚਣ ਦਾ ਜ਼ਰੀਆ ਹੀ ਨਹੀਂ ਹਨ, ਸਗੋਂ ਇਨ੍ਹਾਂ ਦੀ ਵਰਤੋਂ ਗੁਪਤ ਜਾਸੂਸੀ ਲਈ ਵੀ ਕੀਤੀ ਜਾ ਰਹੀ ਹੈ। ਇਹ ਦਾਅਵਾ ਸਾਡਾ ਨਹੀਂ, ਬਲਕਿ ਦੋ ਵੱਡੇ ਖੋਜ ਸਮੂਹਾਂ ‘ਸਿਟੀਜ਼ਨ ਲੈਬ’ ਤੇ ‘ਕੌਨਫਿਐਂਟ’ ਦਾ ਹੈ। ਹਾਲ ਹੀ ’ਚ ਇਨ੍ਹਾਂ ਦੋਵਾਂ ਖੋਜ ਸਮੂਹਾਂ ਨੇ ਇਸ ਸਬੰਧੀ ਇੱਕ ਹੈਰਾਨ ਕਰਨ ਵਾਲਾ...
2 ਸਾਲਾਂ ਤੋਂ ਭਾਰਤੀਆਂ ਨੂੰ ਮਾਰਨ ਦੀ ਸਾਜ਼ਿਸ਼ ਰਚ ਰਿਹਾ ਸੀ ਅਮਰੀਕੀ ਨੌਜਵਾਨ, ਹਮਲੇ ਲਈ ਮੰਦਰ ਹੀ ਕਿਉਂ ਚੁਣਿਆ?
19 ਸਾਲਾ ਅਮਰੀਕੀ ਨੌਜਵਾਨ ਐਲੇਕਸੈਂਡਰੋਸ ਪੈਪੋਰਾਕਿਸ ਨੇ ਇਲੀਨੋਇਸ ਦੇ ਔਰੋਰਾ ਸਥਿਤ ਇੱਕ ਹਿੰਦੂ ਮੰਦਰ ’ਚ ਸਮੂਹਿਕ ਗੋਲੀਬਾਰੀ ਕਰਨ ਦੀ ਸਾਜ਼ਿਸ਼ ਦੋ ਸਾਲ ਤੋਂ ਵੱਧ ਸਮੇਂ ਤੱਕ ਰਚੀ ਸੀ। ਡਿਜੀਟਲ ਡੈਸਕ, ਵਾਸ਼ਿੰਗਟਨ। ਅਮਰੀਕਾ ਦੇ ਇੱਕ ਹਿੰਦੂ ਮੰਦਰ ’ਚ ਵੱਡੇ ਪੱਧਰ ’ਤੇ ਗੋਲੀਬਾਰੀ ਦੀ ਸਾਜ਼ਿਸ਼ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਨ ਵਾਲੇ ਇਸ 19 ਸਾਲਾ ਨੌਜਵਾਨ ਨੇ ਹਮਲੇ ਦੀ ਯੋਜਨਾ ਦੋ ਸਾਲ ਤੋਂ ਵੀ ਵੱਧ ਸਮੇਂ ਪਹਿਲਾਂ ਬਣਾਈ ਸੀ। ਇਸ ਗੱਲ ਦਾ ਖੁਲਾਸਾ ਅਦਾਲਤੀ ਦਸਤਾਵੇਜ਼ਾਂ ਤੋਂ ਹੋਇਆ ਹੈ। ਕੁੱਕ ਕਾਊਂਟੀ ਸਟੇਟ ਦੇ ਅਟਾਰਨੀ ਦਫ਼ਤਰ ਦੇ ਸਰਕਾਰੀ ਵਕੀਲਾਂ ਨੇ ਦੱਸਿਆ ਕਿ 19 ਸਾਲਾ ਸ਼ੱਕੀ ਐਲੇਕਸੈਂਡਰੋਸ ਪੈਪੋਰਾਕਿਸ ਨੇ...
ਮੱਕਾ ਦੀ ਮਸਜਿਦ ’ਚ ਕੀਤੀ ਅਜਿਹੀ ਹਰਕਤ ਕਿ ਮਿਲੀ ਮੌਤ ਦੀ ਸਜ਼ਾ, ਦੋ ਬੰਗਲਾਦੇਸ਼ੀਆਂ ਨੂੰ ਫਾਂਸੀ; ਕੌਂਸਲੇਟ ਵੀ ਹੈਰਾਨ
ਸਾਊਦੀ ਅਰਬ ਨੇ ਮੱਕਾ ਦੀ ਇੱਕ ਮਸਜਿਦ ’ਚ ਅਨੈਤਿਕ ਹਰਕਤਾਂ ਕਰਨ ਦੇ ਦੋਸ਼ ਹੇਠ ਦੋ ਬੰਗਲਾਦੇਸ਼ੀ ਨਾਗਰਿਕਾਂ ਨੂੰ ਫਾਂਸੀ ਦੇ ਦਿੱਤੀ ਹੈ। ਡਿਜੀਟਲ ਡੈਸਕ, ਮੱਕਾ। ਸਾਊਦੀ ਅਰਬ ਨੇ ਮੱਕਾ ਦੀ ਇੱਕ ਮਸਜਿਦ ਦੇ ਅੰਦਰ ਅਨੈਤਿਕ ਹਰਕਤਾਂ ਕਰਨ ਦੇ ਦੋਸ਼ ’ਚ ਦੋ ਬੰਗਲਾਦੇਸ਼ੀ ਨਾਗਰਿਕਾਂ ਨੂੰ ਫਾਂਸੀ ਦੇ ਦਿੱਤੀ ਹੈ। ਬੰਗਲਾਦੇਸ਼ ਦੇ ਅਖ਼ਬਾਰ ਦ ਡੇਲੀ ਸਟਾਰ ਦੀ ਰਿਪੋਰਟ ਅਨੁਸਾਰ, ਜੇਦਾਹ ਸਥਿਤ ਬੰਗਲਾਦੇਸ਼ੀ ਕੌਂਸਲੇਟ ਨੇ ਕਿਹਾ ਹੈ ਕਿ ਉਸ ਨੂੰ ਇਨ੍ਹਾਂ ਫਾਂਸੀਆਂ ਬਾਰੇ ਪਹਿਲਾਂ ਤੋਂ ਕੋਈ ਸੂਚਨਾ ਨਹੀਂ ਦਿੱਤੀ ਗਈ ਸੀ। ਬੁੱਧਵਾਰ ਨੂੰ ਸਾਊਦੀ ਅਰਬ ਦੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਤੇ ਸਰਕਾਰੀ ਸਾਊਦੀ ਪ੍ਰੈੱਸ ਏਜੰਸੀ (SPA)...
ਕਿਸਾਨਾਂ ਨਾਲ ਠੱਗੀ ਦੀ ਤਿਆਰੀ: ਨਕਲੀ DAP ਖਾਦ ਬਣਾਉਣ ਵਾਲੇ ਪਲਾਂਟ ਦਾ ਪਰਦਾਫਾਸ਼, PM ਦੀ ਤਸਵੀਰ ਵਾਲੇ 300 ਬੋਰੇ ਮਿਲੇ
ਮੱਧ ਪ੍ਰਦੇਸ਼ ਦੇ ਮੁਰੈਨਾ ’ਚ ਪੁਲਿਸ ਨੇ ਨਕਲੀ DAP ਖਾਦ ਬਣਾਉਣ ਵਾਲੇ ਇੱਕ ਵੱਡੇ ਪਲਾਂਟ ਦਾ ਪਰਦਾਫਾਸ਼ ਕੀਤਾ ਹੈ। ਇੱਥੇ ਪ੍ਰਧਾਨ ਮੰਤਰੀ ਦੀ ਤਸਵੀਰ ਵਾਲੇ ਬੋਰਿਆਂ ’ਚ ਨਕਲੀ ਖਾਦ ਭਰੀ ਜਾ ਰਹੀ ਸੀ, ਤਾਂ ਜੋ ਕਿਸਾਨਾਂ ਨਾਲ ਠੱਗੀ ਕੀਤੀ ਜਾ ਸਕੇ। ਡਿਜੀਟਲ ਡੈਸਕ, ਮੁਰੈਨਾ। ਮੱਧ ਪ੍ਰਦੇਸ਼ ਦੇ ਮੁਰੈਨਾ ’ਚ ਕਿਸਾਨਾਂ ਲਈ ਨਕਲੀ ਖਾਦ ਤਿਆਰ ਕਰਨ ਦੇ ਇੱਕ ਵੱਡੇ ਮਾਮਲੇ ਦਾ ਖੁਲਾਸਾ ਹੋਇਆ ਹੈ। ਬੁੱਧਵਾਰ ਸ਼ਾਮ ਨੂੰ ਪੁਲਿਸ ਨੇ ਜੇਵਰਾਖੇੜਾ ਰੋਡ ’ਤੇ ਸਥਿਤ ਇੱਕ ਪਲਾਟ ’ਚ ਛਾਪਾ ਮਾਰ ਕੇ ਨਕਲੀ DAP ਖਾਦ ਦੀ ਪੈਕਿੰਗ ਦਾ ਕੰਮ ਫੜਿਆ। ਮੌਕੇ ’ਤੇ ਹਰੇ ਰੰਗ ਦੇ ਉਨ੍ਹਾਂ ਬੋਰਿਆਂ ’ਚ ਖਾਦ ਭਰੀ ਜਾ ਰਹੀ ਸੀ, ਜਿਨ੍ਹਾਂ ਉੱਤੇ ਇੰਡੀਅਨ...
ਵਿਦੇਸ਼ ਭੇਜਣ ਦੇ ਨਾਂ ’ਤੇ 350 ਨੌਜਵਾਨਾਂ ਨਾਲ ਕਰੋੜਾਂ ਦੀ ਠੱਗੀ, ਚਾਰ ਖ਼ਿਲਾਫ਼ ਕੇਸ ਦਰਜ
ਗੋਪਾਲਗੰਜ ’ਚ ਵਿਦੇਸ਼ ’ਚ ਨੌਕਰੀ ਦਿਵਾਉਣ ਦੇ ਨਾਂ ’ਤੇ 350 ਨੌਜਵਾਨਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਚਾਰ ਮੁਲਜ਼ਮਾਂ ਖ਼ਿਲਾਫ਼ ਐੱਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਜਦਕਿ ਪੀੜਤ ਨੌਜਵਾਨ ਇਨਸਾਫ਼ ਦੀ ਗੁਹਾਰ ਲਗਾ ਰਹੇ ਹਨ। ਜਾਗਰਣ ਸੰਵਾਦਦਾਤਾ, ਗੋਪਾਲਗੰਜ। ਵਿਦੇਸ਼ ਭੇਜਣ ਤੇ ਉੱਥੇ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਨੌਜਵਾਨਾਂ ਨਾਲ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਦੇ ਜਾਦੋਪੁਰ ਰੋਡ ’ਤੇ ਸਥਿਤ ਹੋਟਲ ਕੈਲਾਸ਼ ਦੇ ਨੇੜੇ ਇੱਕ ਇਮਾਰਤ ’ਚ ਦਫ਼ਤਰ ਖੋਲ੍ਹ ਕੇ ਬੈਠੇ ਏਜੰਟਾਂ ’ਤੇ ਲਗਭਗ 350 ਨੌਜਵਾਨਾਂ ਨਾਲ ਠੱਗੀ ਕਰਨ ਦੇ ਦੋਸ਼ ਲੱਗੇ ਹਨ। ਠੱਗੀ ਦਾ...
ਸਮੋਸਿਆਂ-ਪਕੌੜਿਆਂ ਦਾ ਸੁਆਦ ਵਧਾਉਣ ਵਾਲਾ ਟਮਾਟਰ ਸੌਸ ਕਿਤੇ ਮਿਲਾਵਟੀ ਤਾਂ ਨਹੀਂ? ਬੱਚਿਆਂ ਨੂੰ ਦੇਣ ਤੋਂ ਪਹਿਲਾਂ ਇਨ੍ਹਾਂ 4 ਤਰੀਕਿਆਂ ਨਾਲ ਕਰੋ ਜਾਂਚ
ਜਦੋਂ ਵੀ ਤੁਹਾਡੇ ਬੱਚੇ ਟਮਾਟਰ ਸੌਸ ਖਾਣ ਦੀ ਜ਼ਿੱਦ ਕਰਨ, ਤਾਂ ਉਨ੍ਹਾਂ ਨੂੰ ਦੇਣ ਤੋਂ ਪਹਿਲਾਂ ਇੱਕ ਵਾਰ ਇਨ੍ਹਾਂ ਆਸਾਨ ਤਰੀਕਿਆਂ ਨਾਲ ਇਸ ਦੀ ਸ਼ੁੱਧਤਾ ਦੀ ਜਾਂਚ ਜ਼ਰੂਰ ਕਰ ਲਓ। ਲਾਈਫਸਟਾਈਲ ਡੈਸਕ, ਨਵੀਂ ਦਿੱਲੀ। ਸਮੋਸੇ ਹੋਣ, ਪਕੌੜੇ ਹੋਣ ਜਾਂ ਬੱਚਿਆਂ ਦਾ ਮਨਪਸੰਦ ਆਲੂ ਪਰਾਂਠਾ, ਟਮਾਟਰ ਕੈਚਅੱਪ ਜਾਂ ਸੌਸ ਤੋਂ ਬਿਨਾਂ ਹਰ ਚੀਜ਼ ਅਧੂਰੀ ਲੱਗਦੀ ਹੈ। ਬੱਚੇ ਤਾਂ ਹਰ ਚੀਜ਼ ਨਾਲ ਸੌਸ ਮੰਗਦੇ ਹਨ ਤੇ ਮਾਪੇ ਵੀ ਉਨ੍ਹਾਂ ਨੂੰ ਖ਼ੁਸ਼ ਕਰਨ ਲਈ ਸੌਸ ਦੇ ਦਿੰਦੇ ਹਨ। ਹਾਲਾਂਕਿ, ਕੀ ਤੁਸੀਂ ਕਦੇ ਸੋਚਿਆ ਹੈ ਕਿ ਜਿਸ ਲਾਲ ਤੇ ਗਾੜ੍ਹੇ ਸੌਸ ਨੂੰ ਤੁਸੀਂ ਆਪਣੇ ਬੱਚਿਆਂ ਨੂੰ ਪਿਆਰ ਨਾਲ ਖੁਆ ਰਹੇ ਹੋ, ਕਿਤੇ ਉਹ ਉਨ੍ਹਾਂ ਦੀ ਸਿਹਤ ਲਈ...
ਭਾਰਤ ਦੇ ਇਨ੍ਹਾਂ ਇਲਾਕਿਆਂ ’ਚ ਦੁਸਹਿਰੇ ’ਤੇ ਨਹੀਂ ਸਾੜਿਆ ਜਾਂਦਾ ਰਾਵਣ ਦਾ ਪੁਤਲਾ, ਜਵਾਈ ਤੇ ਵਿਦਵਾਨ ਮੰਨ ਕੇ ਕੀਤੀ ਜਾਂਦੀ ਹੈ ਪੂਜਾ
ਵਿਜੇਦਸ਼ਮੀ ਦੇ ਮੌਕੇ ’ਤੇ ਜਿੱਥੇ ਦੇਸ਼ ਭਰ ’ਚ ਰਾਵਣ ਦਹਿਨ ਕੀਤਾ ਜਾਂਦਾ ਹੈ, ਉੱਥੇ ਹੀ ਭਾਰਤ ’ਚ ਕੁਝ ਅਜਿਹੇ ਸਥਾਨ ਵੀ ਹਨ, ਜਿੱਥੇ ਰਾਵਣ ਨੂੰ ਸਾੜਨ ਦੀ ਬਜਾਏ ਉਸ ਦੀ ਪੂਜਾ ਕੀਤੀ ਜਾਂਦੀ ਹੈ। ਮੰਦਸੌਰ, ਬਿਸਰਖ ਤੇ ਕਾਨਪੁਰ ਵਰਗੇ ਕਈ ਸਥਾਨਾਂ ’ਤੇ ਰਾਵਣ ਨੂੰ ਵਿਦਵਾਨ ਤੇ ਸ਼ਿਵ ਭਗਤ ਵਜੋਂ ਸਨਮਾਨ ਦਿੱਤਾ ਜਾਂਦਾ ਹੈ। ਇਨ੍ਹਾਂ ਥਾਵਾਂ ’ਤੇ ਦੁਸਹਿਰੇ ਮੌਕੇ ਵਿਸ਼ੇਸ਼ ਧਾਰਮਿਕ ਰਸਮਾਂ ਵੀ ਨਿਭਾਈਆਂ ਜਾਂਦੀਆਂ ਹਨ। ਧਰਮ ਡੈਸਕ, ਨਵੀਂ ਦਿੱਲੀ। ਨਰਾਤਿਆਂ ਦੇ ਦਸਵੇਂ ਦਿਨ ਯਾਨੀ ਵਿਜੇਦਸ਼ਮੀ ਦੇ ਮੌਕੇ ’ਤੇ ਦੇਸ਼ ਭਰ ’ਚ ਦੁਸਹਿਰੇ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਸਾਲ ਦੁਸਹਿਰਾ 20 ਅਕਤੂਬਰ 2026, ਮੰਗਲਵਾਰ ਨੂੰ ਮਨਾਇਆ...
Amazon-Flipkart ਨੂੰ ਟੱਕਰ ਦੇਣ ਆਇਆ ਕਰੋਮਾ, ਆਈਫੋਨ 17 ਪ੍ਰੋ ਮੈਕਸ 'ਤੇ ਮਿਲ ਰਿਹਾ ਹੈ ਵੱਡਾ ਡਿਸਕਾਊਂਟ
ਅਮੇਜ਼ਨ ਤੇ ਫਲਿੱਪਕਾਰਟ ਦੀਆਂ ਤਿਉਹਾਰੀ ਸੇਲਜ਼ ਦੇ ਵਿਚਕਾਰ ਇਲੈਕਟ੍ਰੋਨਿਕਸ ਰਿਟੇਲਰ ਕਰੋਮਾ (Croma) ਨੇ ਵੀ ਆਪਣੇ ਤਿਉਹਾਰੀ ਆਫ਼ਰਾਂ ਦਾ ਪਟਾਰਾ ਖੋਲ੍ਹ ਦਿੱਤਾ ਹੈ। ਜੇਕਰ ਤੁਸੀਂ ਐਪਲ ਦਾ ਪ੍ਰੀਮੀਅਮ ਸਮਾਰਟਫੋਨ ਆਈਫੋਨ 17 ਪ੍ਰੋ ਮੈਕਸ (iPhone 17 Pro Max) ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਕਰੋਮਾ ਦੀ ਵੈੱਬਸਾਈਟ 'ਤੇ ਇਸ ਫੋਨ 'ਤੇ ਬੰਪਰ ਡਿਸਕਾਊਂਟ ਮਿਲ ਰਿਹਾ ਹੈ। ਟੈਕਨਾਲੋਜੀ ਡੈਸਕ, ਨਵੀਂ ਦਿੱਲੀ। ਅਮੇਜ਼ਨ ਤੇ ਫਲਿੱਪਕਾਰਟ ਇਸ ਸਮੇਂ ਆਪਣੀਆਂ ਤਿਉਹਾਰੀ ਸੇਲਜ਼ ਚਲਾ ਰਹੇ ਹਨ, ਜਿੱਥੇ ਵੱਖ-ਵੱਖ ਕੈਟਾਗਰੀਆਂ ਦੇ ਕਈ ਉਤਪਾਦਾਂ 'ਤੇ ਬੰਪਰ ਛੋਟ ਦਿੱਤੀ ਜਾ ਰਹੀ ਹੈ। ਹਾਲਾਂਕਿ, ਸਿਰਫ਼ ਇਹੀ ਪਲੇਟਫਾਰਮ ਤਿਉਹਾਰੀ ਡੀਲਾਂ...
ਕਦੇ ₹300 ਸੀ ਤਨਖ਼ਾਹ, ਅੱਜ ਅਰਬਾਂ ਦਾ ਸਾਮਰਾਜ! ਧੀਰੂਭਾਈ ਅੰਬਾਨੀ ਤੋਂ ਰਤਨ ਟਾਟਾ ਤੱਕ, ਜਾਣੋ ਦਿੱਗਜਾਂ ਦੀ ਪਹਿਲੀ ਨੌਕਰੀ ਦੀ ਕਹਾਣੀ
ਇਹ ਲੇਖ ਧੀਰੂਭਾਈ ਅੰਬਾਨੀ, ਰਤਨ ਟਾਟਾ ਤੇ ਗੌਤਮ ਅਡਾਨੀ ਵਰਗੇ ਸਫ਼ਲ ਭਾਰਤੀ ਉਦਯੋਗਪਤੀਆਂ ਦੀਆਂ ਪਹਿਲੀਆਂ ਨੌਕਰੀਆਂ ਬਾਰੇ ਜਾਣਕਾਰੀ ਦਿੰਦਾ ਹੈ। ਇਹ ਦਰਸਾਉਂਦਾ ਹੈ ਕਿ ਕਿਵੇਂ ਇਨ੍ਹਾਂ ਦਿੱਗਜ ਕਾਰੋਬਾਰੀਆਂ ਨੇ ਛੋਟੇ ਪੱਧਰ ਤੋਂ ਸ਼ੁਰੂਆਤ ਕਰਕੇ ਵੱਡੇ ਕਾਰੋਬਾਰੀ ਸਾਮਰਾਜ ਖੜ੍ਹੇ ਕੀਤੇ। ਬਿਜ਼ਨਸ ਡੈਸਕ, ਨਵੀਂ ਦਿੱਲੀ: ਕਰੋੜਾਂ-ਅਰਬਾਂ ਰੁਪਏ ਦਾ ਕਾਰੋਬਾਰ ਖੜ੍ਹਾ ਕਰਨ ਵਾਲੇ ਦਿੱਗਜ ਉਦਯੋਗਪਤੀਆਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕਿਸੇ ਵੱਡੇ ਦਫ਼ਤਰ ਜਾਂ ਆਲੀਸ਼ਾਨ ਕੈਬਿਨ ਤੋਂ ਨਹੀਂ ਕੀਤੀ ਸੀ। ਕਿਸੇ ਨੇ ਵਿਦੇਸ਼ ’ਚ ਪੈਟਰੋਲ ਪੰਪ ’ਤੇ ਕੰਮ ਕੀਤਾ, ਤਾਂ ਕਿਸੇ ਨੇ ਕਾਰਖ਼ਾਨੇ ’ਚ ਇੱਕ ਆਮ ਮੁਲਾਜ਼ਮ ਵਜੋਂ ਆਪਣਾ ਕਰੀਅਰ ਸ਼ੁਰੂ...
ਸਮੈਕ ਦੇ ਧੰਦੇ ’ਤੇ ਟੋਕਿਆ ਤਾਂ ਸਕੇ ਭਰਾ ਨੇ ਚਲਾ ਦਿੱਤੀਆਂ ਗੋਲੀਆਂ, ਪੇਟ ’ਚ ਫਸੀਆਂ 2 ਗੋਲੀਆਂ; 11 ਸਾਲ ਜੇਲ੍ਹ ਕੱਟ ਚੁੱਕਾ ਹੈ ਮੁਲਜ਼ਮ
ਬਿਹਾਰ ਦੇ ਅਰਰੀਆ ਜ਼ਿਲ੍ਹੇ ਦੇ ਫੁਲਕਾਹਾ ’ਚ ਨਸ਼ਿਆਂ ਦੇ ਨਾਜਾਇਜ਼ ਕਾਰੋਬਾਰ ਦਾ ਵਿਰੋਧ ਕਰਨ ’ਤੇ ਵੱਡੇ ਭਰਾ ਪੱਪੂ ਯਾਦਵ ਨੇ ਆਪਣੇ ਛੋਟੇ ਭਰਾ ਵਿਪਿਨ ਯਾਦਵ ਨੂੰ ਗੋਲੀ ਮਾਰ ਦਿੱਤੀ। ਸੰਵਾਦ ਸੂਤਰ, ਫੁਲਕਾਹਾ (ਅਰਰੀਆ)। ਬਿਹਾਰ ਦੇ ਅਰਰੀਆ ਜ਼ਿਲ੍ਹੇ ਦੇ ਨਰਪਤਗੰਜ ਬਲਾਕ ਅਧੀਨ ਫੁਲਕਾਹਾ ਥਾਣਾ ਖੇਤਰ ਦੇ ਅੰਚਰਾ ਪਿੰਡ ’ਚ ਬੁੱਧਵਾਰ ਰਾਤ ਨੂੰ ਆਪਸੀ ਝਗੜੇ ਤੇ ਨਸ਼ਿਆਂ ਦੇ ਨਾਜਾਇਜ਼ ਕਾਰੋਬਾਰ ਦਾ ਵਿਰੋਧ ਕਰਨ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਖ਼ੂਨੀ ਸੰਘਰਸ਼ ’ਚ ਬਦਲ ਗਿਆ। ਵਿਵਾਦ ਦੌਰਾਨ ਵੱਡੇ ਭਰਾ ਪੱਪੂ ਯਾਦਵ ਨੇ ਆਪਣੇ ਹੀ ਛੋਟੇ ਭਰਾ ਵਿਪਿਨ ਕੁਮਾਰ ਯਾਦਵ (ਪਿਤਾ ਸਮਤ ਲਾਲ ਯਾਦਵ) ’ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਇਸ...
ਇੱਕੋ ਮਾਮਲੇ ’ਚ ਕਈ ਕੇਸ ਕਿਉਂ? ਦਿੱਲੀ ਪੁਲਿਸ ਕਮਿਸ਼ਨਰ ਖ਼ਿਲਾਫ਼ ਮਾਣਹਾਨੀ ਦੀ ਮਨਜ਼ੂਰੀ ਦੇਣ ਤੋਂ AG ਦਾ ਇਨਕਾਰ
ਭਾਰਤ ਦੇ ਅਟਾਰਨੀ ਜਨਰਲ ਆਰ. ਵੈਂਕਟਰਮਣੀ ਨੇ ਦਿੱਲੀ ਦੇ ਪੁਲਿਸ ਕਮਿਸ਼ਨਰ ਅਨੁਰਾਗ ਕੁਮਾਰ ਵਿਰੁੱਧ ਅਪਰਾਧਿਕ ਅਦਾਲਤੀ ਮਾਣਹਾਨੀ ਦੀ ਕਾਰਵਾਈ ਸ਼ੁਰੂ ਕਰਨ ਦੀ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਇਸ ਮਾਮਲੇ ’ਤੇ ਕੀ ਕਿਹਾ, ਆਓ ਜਾਣਦੇ ਹਾਂ। ਵਿਨੀਤ ਤ੍ਰਿਪਾਠੀ, ਨਵੀਂ ਦਿੱਲੀ। ਭਾਰਤ ਦੇ ਅਟਾਰਨੀ ਜਨਰਲ (AG) ਆਰ.
ਮਿਲਾਵਟੀ ਦੁੱਧ ਦੇ ਕਾਲੇ ਕਾਰੋਬਾਰ ਦਾ ਪਰਦਾਫਾਸ਼, 38 ਹਜ਼ਾਰ ਲੀਟਰ ਸ਼ੱਕੀ ਦੁੱਧ ਬਰਾਮਦ
ਹਰਦੋਈ ਦੇ ਸੰਡੀਲਾ ਉਦਯੋਗਿਕ ਖੇਤਰ ’ਚ ਇੱਕ ਡੇਅਰੀ ’ਤੇ ਛਾਪਾ ਮਾਰ ਕੇ 38 ਹਜ਼ਾਰ ਲੀਟਰ ਸ਼ੱਕੀ ਦੁੱਧ, ਪਾਊਡਰ ਤੇ ਰਸਾਇਣਕ ਪਦਾਰਥ ਬਰਾਮਦ ਕੀਤੇ ਗਏ। ਜਾਗਰਣ ਸੰਵਾਦਦਾਤਾ, ਹਰਦੋਈ। ਦੁੱਧ ਦੇ ਨਾਂ ’ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤੇ ਜਾਣ ਦੇ ਸ਼ੱਕ ’ਚ ਮੰਗਲਵਾਰ ਰਾਤ ਪ੍ਰਸ਼ਾਸਨ ਨੇ ਸੰਡੀਲਾ ਉਦਯੋਗਿਕ ਖੇਤਰ ਸਥਿਤ ਇੱਕ ਡੇਅਰੀ ’ਤੇ ਛਾਪਾ ਮਾਰਿਆ। ਫੇਜ਼-1 ’ਚ ਸਥਿਤ ਸੰਡੀਲਾ ਮਿਲਕ ਡੇਅਰੀ ਉਦਯੋਗ ਦੇ ਅਹਾਤੇ ’ਚ ਦੋ ਟੈਂਕਰਾਂ ’ਚ ਭਰਿਆ 38 ਹਜ਼ਾਰ ਲੀਟਰ ਸ਼ੱਕੀ ਦੁੱਧ ਫੜਿਆ ਗਿਆ। ਮੌਕੇ ਤੋਂ ਪਾਊਡਰ ਦੀਆਂ ਵੱਡੀ ਗਿਣਤੀ ’ਚ ਬੋਰੀਆਂ ਤੇ ਰਸਾਇਣਕ ਪਦਾਰਥ ਵੀ ਬਰਾਮਦ ਹੋਏ। ਦੱਸਿਆ ਜਾ ਰਿਹਾ ਹੈ ਕਿ ਇੱਥੇ ਲੰਬੇ ਸਮੇਂ ਤੋਂ...
ਬਠਿੰਡਾ-ਅੰਮ੍ਰਿਤਸਰ ਰੋਡ ਜਾਮ ਕਰਨ ਦੀ ਕੋਸ਼ਿਸ਼, ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਸੜਕ ਤੋਂ ਹਟਾਇਆ
ਪੁਲਿਸ ਅਧਿਕਾਰੀਆਂ ਨੇ ਦਖ਼ਲ ਦਿੰਦਿਆਂ ਪ੍ਰਦਰਸ਼ਨਕਾਰੀਆਂ ਨੂੰ ਸੜਕ ਤੋਂ ਹਟਾ ਦਿੱਤਾ ਅਤੇ ਆਵਾਜਾਈ ਨੂੰ ਪ੍ਰਭਾਵਿਤ ਹੋਣ ਤੋਂ ਰੋਕਣ ਲਈ ਕਾਰਵਾਈ ਕੀਤੀ। ਗੁਰਤੇਜ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ: ਬਠਿੰਡਾ-ਅੰਮ੍ਰਿਤਸਰ ਰੋਡ ’ਤੇ ਧਰਨੇ ਦੌਰਾਨ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ, ਜਦੋਂ ਪ੍ਰਦਰਸ਼ਨਕਾਰੀਆਂ ਨੇ ਸੜਕ ਜਾਮ ਕਰਕੇ ਆਵਾਜਾਈ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਮੌਕੇ ’ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਦਖ਼ਲ ਦਿੰਦਿਆਂ ਪ੍ਰਦਰਸ਼ਨਕਾਰੀਆਂ ਨੂੰ ਸੜਕ ਤੋਂ ਹਟਾ ਦਿੱਤਾ ਅਤੇ ਆਵਾਜਾਈ ਨੂੰ ਪ੍ਰਭਾਵਿਤ ਹੋਣ ਤੋਂ ਰੋਕਣ ਲਈ ਕਾਰਵਾਈ ਕੀਤੀ। ਧਰਨੇ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਸੜਕ ’ਤੇ ਆਵਾਜਾਈ ਰੋਕਣ ਦੀ ਕੋਸ਼ਿਸ਼...
ਈ-ਰਿਕਸ਼ਾ ਚਾਲਕ ਵੱਲੋਂ ਔਰਤ ਨਾਲ ਅਸ਼ਲੀਲ ਹਰਕਤਾਂ, ਵਿਰੋਧ ਕਰਨ ’ਤੇ ਕੁੱਟਮਾਰ; ਪੁਲਿਸ ਜਾਂਚ ’ਚ ਜੁਟੀ
ਗੋਰਖਪੁਰ ’ਚ ਇੱਕ ਔਰਤ ਨਾਲ ਈ-ਰਿਕਸ਼ਾ ਚਾਲਕ ਵੱਲੋਂ ਅਸ਼ਲੀਲ ਹਰਕਤਾਂ ਕਰਨ ਤੇ ਵਿਰੋਧ ਕਰਨ ’ਤੇ ਉਸ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਅਣਪਛਾਤੇ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਗਰਣ ਸੰਵਾਦਦਾਤਾ, ਗੋਰਖਪੁਰ। ਗੋਰਖਨਾਥ ਇਲਾਕੇ ’ਚ ਹਸਪਤਾਲ ਤੋਂ ਈ-ਰਿਕਸ਼ਾ ਰਾਹੀਂ ਘਰ ਪਰਤ ਰਹੀ ਇੱਕ ਔਰਤ ਨਾਲ ਅਸ਼ਲੀਲ ਹਰਕਤਾਂ ਤੇ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਚਿਲੂਆਤਾਲ ਇਲਾਕੇ ਦੀ ਰਹਿਣ ਵਾਲੀ 35 ਸਾਲਾ ਔਰਤ ਦਾ ਦੋਸ਼ ਹੈ ਕਿ ਈ-ਰਿਕਸ਼ਾ ਚਾਲਕ ਰਸਤੇ ਭਰ ਅਸ਼ਲੀਲ ਗੀਤ ਗਾਉਂਦਾ ਰਿਹਾ ਤੇ ਉਸ ਨਾਲ ਅਸ਼ਲੀਲ ਗੱਲਾਂ ਕਰਨ ਦੀ ਕੋਸ਼ਿਸ਼ ਕਰਦਾ ਰਿਹਾ। ਔਰਤ ਵੱਲੋਂ ਵਿਰੋਧ ਕਰਨ...
ਅਦਾਲਤ ਦਾ ਵੱਡਾ ਫੈਸਲਾ, ਪੀਓਜੇਕੇ ’ਚ ਲੁਕਿਆ ਮੁਸ਼ਤਾਕ ਮੀਰ ਭਗੌੜਾ ਕਰਾਰ; 1995 ’ਚ LoC ਪਾਰ ਕਰਕੇ ਬਣਿਆ ਸੀ ਅੱਤਵਾਦੀ
ਜੰਮੂ ਦੀ ਵਿਸ਼ੇਸ਼ NIA ਅਦਾਲਤ ਨੇ ਰਾਜੌਰੀ ਦੇ ਰਹਿਣ ਵਾਲੇ ਮੁਸ਼ਤਾਕ ਅਹਿਮਦ ਮੀਰ ਨੂੰ ਭਗੌੜਾ ਕਰਾਰ ਦਿੱਤਾ ਹੈ। ਉਸ ’ਤੇ ਦੋਸ਼ ਹੈ ਕਿ ਉਸ ਨੇ 1995-96 ਦੌਰਾਨ ਕੰਟਰੋਲ ਰੇਖਾ (LoC) ਪਾਰ ਕਰਕੇ ਅੱਤਵਾਦੀ ਗਤੀਵਿਧੀਆਂ ’ਚ ਹਿੱਸਾ ਲਿਆ ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ-ਕਸ਼ਮੀਰ (ਪੀਓਜੇਕੇ) ’ਚ ਰਹਿਣ ਲੱਗ ਪਿਆ। ਇਸ ਮਾਮਲੇ ’ਚ ਉਹ ਅਦਾਲਤ ’ਚ ਪੇਸ਼ ਨਹੀਂ ਹੋਇਆ। ਜਾਗਰਣ ਸੰਵਾਦਦਾਤਾ, ਜੰਮੂ: ਜੰਮੂ ਦੀ ਵਿਸ਼ੇਸ਼ NIA ਅਦਾਲਤ ਨੇ ਜ਼ਿਲ੍ਹਾ ਰਾਜੌਰੀ ਦੇ ਵਸਨੀਕ ਮੁਸ਼ਤਾਕ ਅਹਿਮਦ ਮੀਰ ਨੂੰ ਭਗੌੜਾ ਐਲਾਨ ਦਿੱਤਾ ਹੈ। ਮੁਲਜ਼ਮ ’ਤੇ ਦੋਸ਼ ਹੈ ਕਿ ਉਸ ਨੇ ਸਾਲ 1995-96 ਦੌਰਾਨ ਕੰਟਰੋਲ ਰੇਖਾ (LoC) ਪਾਰ ਕਰਕੇ ਅੱਤਵਾਦੀ...
ਗੱਡੀ ਦਿਵਾਉਣ ਦੇ ਨਾਂ ’ਤੇ ਗਾਹਕਾਂ ਨਾਲ ਲੱਖਾਂ ਦੀ ਠੱਗੀ, ਸ਼ੋਅਰੂਮ ਦੇ ਮੈਨੇਜਰ ਤੇ ਸੇਲਜ਼ਮੈਨ ਖ਼ਿਲਾਫ਼ ਕੇਸ ਦਰਜ
ਝਾਰਖੰਡ ਦੇ ਚਾਈਬਾਸਾ ’ਚ ਸ਼ੰਕਰਾਚਾਰਿਆ ਮੋਟਰਜ਼ ਦੇ ਦੋ ਕਰਮਚਾਰੀਆਂ ’ਤੇ ਗਾਹਕਾਂ ਨਾਲ ਲੱਖਾਂ ਰੁਪਏ ਦੀ ਕਥਿਤ ਧੋਖਾਧੜੀ ਕਰਨ ਦੇ ਦੋਸ਼ ਲੱਗੇ ਹਨ। ਗੱਡੀ ਦਿਵਾਉਣ ਦੇ ਨਾਂ ’ਤੇ ਪੈਸੇ ਵਸੂਲਣ ਤੇ ਕੰਪਨੀ ਨਾਲ ਹੇਰਾਫੇਰੀ ਕਰਨ ਦੇ ਦੋਸ਼ਾਂ ਤਹਿਤ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਗਰਣ ਸੰਵਾਦਦਾਤਾ, ਚਾਈਬਾਸਾ। ਪੱਛਮੀ ਸਿੰਘਭੂਮ ਜ਼ਿਲ੍ਹੇ ਦੇ ਚਾਈਬਾਸਾ ਸਥਿਤ ਮੁਫ਼ਸਿਲ ਥਾਣਾ ਖੇਤਰ ਦੇ ਗਿਤੀਲੀਪੀ ਚੌਕ ’ਤੇ ਸਥਿਤ ਸ਼ੰਕਰਾਚਾਰਿਆ ਮੋਟਰਜ਼ ਪ੍ਰਾਈਵੇਟ ਲਿਮਟਿਡ ’ਚ ਗਾਹਕਾਂ ਨਾਲ ਕਥਿਤ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਕੰਪਨੀ ਦੇ ਦੋ ਕਰਮਚਾਰੀਆਂ ’ਤੇ ਗਾਹਕਾਂ ਨੂੰ ਗੱਡੀਆਂ ਮੁਹੱਈਆ ਕਰਵਾਉਣ ਦੇ...
ਅੱਧੀ ਰਾਤ ਗੜਿਆਂ ਦੀ ਮਾਰ, 1500 ਏਕੜ ਝੋਨਾ ਤਬਾਹ! ਕਿਸਾਨਾਂ ਦੀ ਸਰਕਾਰ ਨੂੰ ਗੁਹਾਰ—100% ਮੁਆਵਜ਼ਾ ਦਿਓ
ਅਸਮਾਨੀ ਆਫ਼ਤ ਬਣ ਕੇ ਵਰ੍ਹੇ ਗੜਿਆਂ ਨੇ ਕਿਸਾਨਾਂ ਦੀਆਂ ਮਹੀਨਿਆਂ ਦੀ ਮਿਹਨਤ ਪਲਾਂ ਵਿੱਚ ਮਿੱਟੀ ਵਿੱਚ ਮਿਲਾ ਦਿੱਤੀ। ਖੇਤਰ ’ਚ ਡੇਢ ਕਿਲੋਮੀਟਰ ਚੌੜੀ ਅਤੇ ਕਈ ਕਿਲੋਮੀਟਰ ਲੰਮੀ ਪੱਟੀ ਵਿੱਚ ਭਾਰੀ ਗੜੇਮਾਰੀ ਹੋਈ। ਜੋ ਝੋਨਾ ਅਗਲੇ 10 ਦਿਨਾਂ ਵਿੱਚ ਕੱਟਿਆ ਜਾਣਾ ਸੀ, ਉਸ ਦੇ ਦਾਣੇ ਜ਼ਮੀਨ ’ਤੇ ਵਿਛ ਗਏ ਹਨ। ਗੜੇਮਾਰੀ ਨਾਲ ਨੁਕਸਾਨੀ ਗਈ ਝੋਨੇ ਦੀ ਫਸਲ ਬਾਰੇ ਜਾਣਕਾਰੀ ਦਿੰਦੇ ਹੋਏ ਕਿਸਾਨ। ਚੇਤਨ ਭੂਰਾ, ਪੰਜਾਬੀ ਜਾਗਰਣ, ਲੰਬੀ : ਪੰਜਾਬ ’ਚ ਕੁਦਰਤ ਦੀ ਕਰੋਪੀ ਨੇ ਇੱਕ ਵਾਰ ਫਿਰ ਅੰਨਦਾਤੇ ਦੇ ਅਰਮਾਨਾਂ ’ਤੇ ਪਾਣੀ ਫੇਰ ਦਿੱਤਾ ਹੈ। ਬੀਤੀ ਅੱਧੀ ਰਾਤ ਨੂੰ ਆਏ ਤੇਜ਼ ਝੱਖੜ ਤੇ ਭਾਰੀ ਗੜੇਮਾਰੀ ਕਾਰਨ ਪਿੰਡ ਅਬੁਲ ਖੁਰਾਣਾ ਤੇ...
Paytm Stock: 2026 ’ਚ ਹੁਣ ਤੱਕ 32% ਰਿਟਰਨ, ਅੱਗੇ ਵੀ 31% ਤੇਜ਼ੀ ਦੀ ਉਮੀਦ; ਕੀ ਲਿਸਟਿੰਗ ਕੀਮਤ ਤੋਂ ਪਾਰ ਜਾਵੇਗਾ ਸ਼ੇਅਰ?
ਪੇਟੀਐੱਮ ਦੇ ਸ਼ੇਅਰਾਂ ਨੇ ਇਸ ਸਾਲ ਹੁਣ ਤੱਕ 32 ਫ਼ੀਸਦੀ ਤੋਂ ਵੱਧ ਰਿਟਰਨ ਦਿੱਤਾ ਹੈ। ਬ੍ਰੋਕਰੇਜ ਫਰਮ ਨੋਮੁਰਾ ਨੇ ਸ਼ੇਅਰ ’ਚ 31 ਫ਼ੀਸਦੀ ਹੋਰ ਤੇਜ਼ੀ ਦਾ ਅਨੁਮਾਨ ਲਗਾਇਆ ਹੈ ਤੇ ਵੱਡਾ ਟਾਰਗੇਟ ਪ੍ਰਾਈਸ ਦਿੱਤਾ ਹੈ। ਨਵੀਂ ਦਿੱਲੀ : ਦੇਸ਼ ਦੀ ਪ੍ਰਮੁੱਖ ਫਿਨਟੈੱਕ ਕੰਪਨੀ ਪੇਟੀਐੱਮ ਦੇ ਸ਼ੇਅਰਾਂ (Paytm Share Price) ਨੇ ਇਸ ਸਾਲ ਹੁਣ ਤੱਕ 32 ਫ਼ੀਸਦੀ ਤੋਂ ਵੱਧ ਰਿਟਰਨ ਦਿੱਤਾ ਹੈ ਤੇ ਅੱਗੇ ਵੀ ਇਨ੍ਹਾਂ ’ਚ ਤੇਜ਼ੀ ਦੀ ਉਮੀਦ ਹੈ। ਪੇਟੀਐੱਮ ਦੀ ਮੂਲ ਕੰਪਨੀ ‘ਵਨ 97 ਕਮਿਊਨੀਕੇਸ਼ਨਜ਼’ ’ਤੇ ਕਵਰੇਜ ਸ਼ੁਰੂ ਕਰਦਿਆਂ ਗਲੋਬਲ ਬ੍ਰੋਕਰੇਜ ਫਰਮ ਨੋਮੁਰਾ ਨੇ ਸ਼ੇਅਰ ਨੂੰ ‘BUY’ ਰੇਟਿੰਗ ਦਿੱਤੀ ਹੈ ਤੇ ਪ੍ਰਤੀ ਸ਼ੇਅਰ 2,250...
‘ਬਿਨਾਂ ਕਿਸੇ ਠੋਸ ਆਧਾਰ ਦੇ ਡਿਜੀਟਲ ਫੁੱਟਪ੍ਰਿੰਟ ਨਹੀਂ ਮੰਗ ਸਕਦੀ ਪੁਲਿਸ’, ਸੁਪਰੀਮ ਕੋਰਟ ਦੀ ਸਖ਼ਤ ਟਿੱਪਣੀ
ਸੁਪਰੀਮ ਕੋਰਟ ਨੇ ਕਿਹਾ ਹੈ ਕਿ ਪੁਲਿਸ ਆਈਟੀ ਐਕਟ ਦੀ ਦੁਰਵਰਤੋਂ ਕਰਕੇ ਕਿਸੇ ਮੁਲਜ਼ਮ ਦੇ ਪੁਰਾਣੇ ਡਿਜੀਟਲ ਫੁੱਟਪ੍ਰਿੰਟ ਨਹੀਂ ਮੰਗ ਸਕਦੀ, ਕਿਉਂਕਿ ਅਜਿਹਾ ਕਰਨਾ ਨਿੱਜਤਾ ਦੇ ਅਧਿਕਾਰ ਦੀ ਉਲੰਘਣਾ ਹੈ। ਡਿਜੀਟਲ ਡੈਸਕ, ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਆਈਟੀ ਐਕਟ ਤਹਿਤ ਪੁਲਿਸ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਇਹ ਨਿਰਦੇਸ਼ ਨਹੀਂ ਦੇ ਸਕਦੀ ਕਿ ਉਹ ਕਿਸੇ ਮੁਲਜ਼ਮ ਦੇ ਅਜਿਹੇ ਡਿਜੀਟਲ ਫੁੱਟਪ੍ਰਿੰਟ ਸਾਂਝੇ ਕਰਨ, ਜੋ ਜਾਂਚ ਅਧੀਨ ਅਪਰਾਧ ਤੋਂ ਕਾਫ਼ੀ ਸਮਾਂ ਪਹਿਲਾਂ ਦੇ ਹਨ। ਅਦਾਲਤ ਦਾ ਇਹ ਫ਼ੈਸਲਾ ਨਿੱਜਤਾ ਦੀ ਸੁਰੱਖਿਆ ਲਈ ਇੱਕ ਮਿਸਾਲ ਬਣ ਸਕਦਾ ਹੈ। ਸੁਪਰੀਮ ਕੋਰਟ ਨੇ ਗਾਜ਼ੀਆਬਾਦ ਪੁਲਿਸ ਦੇ ਉਸ ਹੁਕਮ ਨੂੰ...
ਪਰਵਿੰਦਰ ਝੋਟਾ ਕਤਲ ਕਾਂਡ: ਮੁਲਜ਼ਮ ਅਸ਼ਵਨੀ ਦੀ ਪਤਨੀ ਨੀਲਮ ਤੇ ਦੋ ਸਾਥੀ ਵੀ ਨਾਮਜ਼ਦ, ਮੋਬਾਈਲ ਕਾਲ ਖੋਲ੍ਹੇਗੀ ਰਾਜ਼
ਮਾਨਸਾ ਪੁਲਿਸ ਨੇ ਪਰਵਿੰਦਰ ਝੋਟਾ ਕਤਲ ਕਾਂਡ ’ਚ ਮੁੱਖ ਮੁਲਜ਼ਮ ਦੀ ਪਤਨੀ ਤੇ ਉਸ ਦੇ ਦੋ ਸਾਥੀਆਂ ਨੂੰ ਵੀ ਨਾਮਜ਼ਦ ਕਰ ਲਿਆ ਹੈ। ਡੀਆਈਜੀ ਨੇ ਦੱਸਿਆ ਕਿ ਘਟਨਾ ਸਮੇਂ ਮੁੱਖ ਮੁਲਜ਼ਮ ਮੋਬਾਈਲ ਫ਼ੋਨ ’ਤੇ ਗੱਲ ਕਰ ਰਿਹਾ ਸੀ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਜਾਗਰਣ ਪੱਤਰਕਾਰ, ਮਾਨਸਾ। ਮਾਨਸਾ ’ਚ ਚਰਚਾ ਦਾ ਵਿਸ਼ਾ ਬਣੇ ਪਰਵਿੰਦਰ ਝੋਟਾ ਕਤਲ ਕਾਂਡ ’ਚ ਪੁਲਿਸ ਨੇ ਆਪਣੀ ਜਾਂਚ ਦਾ ਘੇਰਾ ਵਧਾ ਦਿੱਤਾ ਹੈ। ਇਸ ਮਾਮਲੇ ’ਚ ਮੁੱਖ ਮੁਲਜ਼ਮ ਤੇ ਮੈਡੀਕਲ ਸਟੋਰ ਦੇ ਮਾਲਕ ਅਸ਼ਵਨੀ ਕੁਮਾਰ ਤੋਂ ਬਾਅਦ ਹੁਣ ਉਸ ਦੀ ਪਤਨੀ ਨੀਲਮ ਰਾਣੀ ਦਾ ਨਾਂ ਵੀ ਐੱਫਆਈਆਰ ’ਚ ਸ਼ਾਮਲ ਕਰ ਲਿਆ ਗਿਆ ਹੈ। ਨੀਲਮ ਤੋਂ ਇਲਾਵਾ ਅਸ਼ਵਨੀ ਦੇ ਦੋ ਹੋਰ ਸਾਥੀਆਂ...
ਚੀਨ ਦੀ ਮਦਦ ਨਾਲ ਮਿਜ਼ਾਈਲਾਂ ਬਣਾ ਰਹੇ ਹੂਤੀ ਬਾਗ਼ੀ, ਇਜ਼ਰਾਈਲ ਤੇ ਸਾਊਦੀ ਅਰਬ ਬਣਨਗੇ ਨਿਸ਼ਾਨਾ; ਰਿਪੋਰਟ ਵਿੱਚ ਸਨਸਨੀਖੇਜ਼ ਖੁਲਾਸਾ
ਈਰਾਨ ਸਮਰਥਿਤ ਯਮਨ ਦੇ ਹੂਤੀ ਬਾਗ਼ੀ ਉੱਨਤ ਬੈਲਿਸਟਿਕ ਮਿਜ਼ਾਈਲਾਂ ਵਿਕਸਤ ਕਰ ਰਹੇ ਹਨ, ਜੋ ਸਾਊਦੀ ਅਰਬ ਅਤੇ ਇਜ਼ਰਾਈਲ ਤੱਕ ਪਹੁੰਚ ਸਕਦੀਆਂ ਹਨ। ਇਨ੍ਹਾਂ ਮਿਜ਼ਾਈਲਾਂ ਵਿੱਚ ਚੀਨ ਤੋਂ ਭੇਜੇ ਗਏ ਪੁਰਜ਼ਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਡਿਜੀਟਲ ਡੈਸਕ, ਨਵੀਂ ਦਿੱਲੀ। ਈਰਾਨ ਸਮਰਥਿਤ ਯਮਨ ਦੇ ਹੂਤੀ ਬਾਗ਼ੀ ਉੱਨਤ ਬੈਲਿਸਟਿਕ ਮਿਜ਼ਾਈਲਾਂ ਤਿਆਰ ਕਰ ਰਹੇ ਹਨ, ਜੋ ਸਾਊਦੀ ਅਰਬ ਅਤੇ ਇਜ਼ਰਾਈਲ ਤੱਕ ਮਾਰ ਕਰ ਸਕਦੀਆਂ ਹਨ। ਇਨ੍ਹਾਂ ਮਿਜ਼ਾਈਲਾਂ ਵਿੱਚ ਚੀਨ ਤੋਂ ਭੇਜੇ ਗਏ ਪੁਰਜ਼ਿਆਂ ਦੀ ਵਰਤੋਂ ਹੋ ਰਹੀ ਹੈ। ਦਿ ਵਾਲ ਸਟ੍ਰੀਟ ਜਰਨਲ ਦੀ ਰਿਪੋਰਟ ਵਿੱਚ ਇਹ ਜਾਣਕਾਰੀ ਸਾਹਮਣੇ ਆਈ ਹੈ। ਕਨਫਲਿਕਟ ਆਰਮਾਮੈਂਟ ਰਿਸਰਚ (CAR) ਦੀ ਜਾਂਚ...
ਅਮਰੀਕਾ ਦਾ ਵੱਡਾ ਫ਼ੈਸਲਾ, ਵਰਕ ਪਰਮਿਟ ਦਾ ਆਟੋਮੈਟਿਕ ਐਕਸਟੈਂਸ਼ਨ ਬੰਦ; ਹਜ਼ਾਰਾਂ ਭਾਰਤੀਆਂ ਦੀ ਨੌਕਰੀ ’ਤੇ ਖ਼ਤਰਾ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਰੁਜ਼ਗਾਰ ਅਧਿਕਾਰ ਦਸਤਾਵੇਜ਼ਾਂ (EAD) ਦੇ ਆਟੋਮੈਟਿਕ ਐਕਸਟੈਂਸ਼ਨ ਨੂੰ ਖ਼ਤਮ ਕਰਨ ਵਾਲੇ ਨਿਯਮ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਹੁਣ ਯੋਗ ਵਿਦੇਸ਼ੀ ਨਾਗਰਿਕ ਆਪਣੇ ਵਰਕ ਪਰਮਿਟ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਨਵੀਨੀਕਰਨ ਦੀ ਉਡੀਕ ਦੌਰਾਨ ਕੰਮ ਨਹੀਂ ਕਰ ਸਕਣਗੇ। ਡਿਜੀਟਲ ਡੈਸਕ, ਵਾਸ਼ਿੰਗਟਨ। ਇਹ ਫ਼ੈਸਲਾ ਭਾਰਤੀ ਪ੍ਰਵਾਸੀਆਂ ਨੂੰ ਪ੍ਰਭਾਵਿਤ ਕਰੇਗਾ। ਐੱਚ-1ਬੀ ਵੀਜ਼ਾ ਧਾਰਕਾਂ ਦੀਆਂ ਇੱਕ ਲੱਖ ਤੋਂ ਵੱਧ ਭਾਰਤੀ ਜੀਵਨ ਸਾਥਣਾਂ (ਜਿਨ੍ਹਾਂ ’ਚੋਂ ਜ਼ਿਆਦਾਤਰ ਔਰਤਾਂ ਹਨ), ਜੋ ਗ੍ਰੀਨ ਕਾਰਡ ਦੀ ਲੰਬੀ ਉਡੀਕ ਵਾਲੀ ਪ੍ਰਕਿਰਿਆ ’ਚ ਫਸੀਆਂ ਹੋਈਆਂ ਹਨ, ਇਸ ਨਾਲ ਪ੍ਰਭਾਵਿਤ...
ਯੂਕਰੇਨ ਵੱਲੋਂ ਰੂਸ ਦੇ ਸਭ ਤੋਂ ਵੱਡੇ ਡਾਟਾ ਸੈਂਟਰ ’ਤੇ ਹਮਲਾ, ਏਆਈ ਪ੍ਰੋਜੈਕਟ ਨੂੰ ਝਟਕਾ ਲੱਗਣ ਦਾ ਖ਼ਦਸ਼ਾ
ਰੂਸ ਦੇ ਬਾਲਾਕੋਵੋ ਖੇਤਰ ’ਚ ਸਥਿਤ ਇਸ ਡਾਟਾ ਸੈਂਟਰ ਦਾ ਸੰਚਾਲਨ ਸਾਈਬਰਬੈਂਕ ਕੰਪਨੀ ਕਰਦੀ ਹੈ। ਇਹ ਕੰਪਨੀ ਰੂਸ ਦੀ ਸਭ ਤੋਂ ਵੱਡੀ ਤਕਨਾਲੋਜੀ ਕੰਪਨੀ ਹੈ। ਪਿਛਲੇ ਹਫ਼ਤੇ ਯੂਕਰੇਨ ਨੇ ਰੂਸ ਦੀਆਂ ਤਕਨਾਲੋਜੀ ਕੰਪਨੀਆਂ ’ਤੇ ਲਗਾਤਾਰ ਹਮਲੇ ਕੀਤੇ ਹਨ। ਰਾਇਟਰ, ਮਾਸਕੋ। ਯੂਕਰੇਨ ਨੇ ਬੁੱਧਵਾਰ ਨੂੰ ਰੂਸ ਦੇ ਸਭ ਤੋਂ ਵੱਡੇ ਡਾਟਾ ਸੈਂਟਰ ’ਤੇ ਡਰੋਨ ਰਾਹੀਂ ਹਮਲਾ ਕੀਤਾ, ਜਿਸ ਨਾਲ ਇਸ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਇਸ ਹਮਲੇ ਕਾਰਨ ਰੂਸ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੇ ਵਿਕਾਸ ਨਾਲ ਜੁੜੇ ਪ੍ਰੋਜੈਕਟ ਨੂੰ ਝਟਕਾ ਲੱਗਣ ਦਾ ਖ਼ਦਸ਼ਾ ਹੈ। ਜਾਣਕਾਰੀ ਅਨੁਸਾਰ, ਇਸ ਡਾਟਾ ਸੈਂਟਰ ’ਚ ਤਿੰਨ ਸੁਪਰ ਕੰਪਿਊਟਰ ਲੱਗੇ ਹੋਏ ਹਨ...
ਬ੍ਰਿਟੇਨ ’ਚ ਪੜ੍ਹਾਈ ਦਾ ਸੁਪਨਾ ਹੋਇਆ ਔਖਾ, ਵੀਜ਼ਾ ਰੱਦ ਹੋਣ ਦੇ ਮਾਮਲੇ ਵਧੇ; ਭਾਰਤੀ ਵਿਦਿਆਰਥੀਆਂ ’ਤੇ ਕਿੰਨਾ ਅਸਰ?
ਬ੍ਰਿਟੇਨ ’ਚ ਸਟੱਡੀ ਵੀਜ਼ਾ ਦੇ ਸਖ਼ਤ ਨਿਯਮਾਂ ਕਾਰਨ ਭਾਰਤੀ ਵਿਦਿਆਰਥੀਆਂ ਸਮੇਤ ਵਿਦੇਸ਼ੀ ਵਿਦਿਆਰਥੀਆਂ ਦੇ ਯੂਨੀਵਰਸਿਟੀਆਂ ’ਚ ਦਾਖ਼ਲੇ ਦੇ ਪ੍ਰਸਤਾਵ ਪ੍ਰਭਾਵਿਤ ਹੋ ਰਹੇ ਹਨ। ਡਿਜੀਟਲ ਡੈਸਕ, ਲੰਡਨ। ਬ੍ਰਿਟੇਨ ’ਚ ਸਟੱਡੀ ਵੀਜ਼ਾ ਨਿਯਮਾਂ ’ਚ ਸਖ਼ਤੀ ਕਾਰਨ ਭਾਰਤੀਆਂ ਸਮੇਤ ਵਿਦੇਸ਼ੀ ਵਿਦਿਆਰਥੀਆਂ ਦੇ ਯੂਨੀਵਰਸਿਟੀਆਂ ’ਚ ਦਾਖ਼ਲੇ ਦੇ ਪ੍ਰਸਤਾਵ ਪ੍ਰਭਾਵਿਤ ਹੋ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ, ਵੀਜ਼ਾ ਅਰਜ਼ੀਆਂ ਰੱਦ ਹੋਣ ਦੀ ਵਧਦੀ ਦਰ ਕਾਰਨ ਕਈ ਯੂਨੀਵਰਸਿਟੀਆਂ ਵਿਦੇਸ਼ੀ ਵਿਦਿਆਰਥੀਆਂ ਨੂੰ ਦਿੱਤੇ ਗਏ ਦਾਖ਼ਲੇ ਦੇ ਪ੍ਰਸਤਾਵ ਵਾਪਸ ਲੈ ਰਹੀਆਂ ਹਨ। ‘ਫਾਈਨੈਂਸ਼ੀਅਲ ਟਾਈਮਜ਼’ ਨੇ ਅਧਿਕਾਰਤ ਅੰਕੜਿਆਂ ਦੇ ਵਿਸ਼ਲੇਸ਼ਣ ਦੇ...
ਅਰਾਮਕੋ ’ਤੇ ਮਿਜ਼ਾਈਲ ਹਮਲਾ, ਤੇਲ ਸਾਮਰਾਜ ’ਚ ਭਿਆਨਕ ਅੱਗ; ਰੂਸ-ਚੀਨ ਕਰ ਰਹੇ ਜੰਗਬੰਦੀ ਦੀ ਕੋਸ਼ਿਸ਼
ਸਾਊਦੀ ਅਰਬ ਦੀ ਰਾਜਧਾਨੀ ਰਿਆਧ ਤੇ ਕਈ ਹੋਰ ਪ੍ਰਮੁੱਖ ਥਾਵਾਂ ’ਤੇ ਵੀ ਹੂਤੀ ਬਾਗੀਆਂ ਦੇ ਹਮਲਿਆਂ ਦੀਆਂ ਖ਼ਬਰਾਂ ਹਨ। ਜੰਗ ਦੇ ਵਿਚਕਾਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਲੜਾਈ ’ਚ ਅਮਰੀਕਾ ਦੇ ਸ਼ਾਮਲ ਹੋਣ ਦੀ ਸੰਭਾਵਨਾ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਏਪੀ, ਰਿਆਧ। ਸਾਊਦੀ ਅਰਬ ’ਚ ਦੁਨੀਆ ਦੀ ਸਭ ਤੋਂ ਵੱਡੀ ਤੇਲ ਕੰਪਨੀ ਅਰਾਮਕੋ ਦੇ ਧਹਰਾਨ ਸਥਿਤ ਮੁੱਖ ਦਫ਼ਤਰ ’ਤੇ ਮੰਗਲਵਾਰ ਦੇਰ ਰਾਤ ਹੋਏ ਹੂਤੀ ਬਾਗੀਆਂ ਦੇ ਬੈਲਿਸਟਿਕ ਮਿਜ਼ਾਈਲ ਹਮਲੇ ’ਚ ਭਾਰੀ ਨੁਕਸਾਨ ਹੋਇਆ ਹੈ। ਹਮਲੇ ’ਚ ਮੁੱਖ ਦਫ਼ਤਰ ਦੀ ਇਮਾਰਤ ਦੀਆਂ ਸਭ ਤੋਂ ਉੱਪਰਲੀਆਂ ਤਿੰਨ ਮੰਜ਼ਿਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਇਨ੍ਹਾਂ...
ਹੋਰਮੁਜ਼ ਜਲਡਮਰੂਮੱਧ ’ਚ ਤਣਾਅ ਵਧਿਆ, ਮਿਜ਼ਾਈਲ ਹਮਲਿਆਂ ਤੋਂ ਬਾਅਦ ਸਮੁੰਦਰ ’ਚ ਦੋ ਵਪਾਰਕ ਜਹਾਜ਼ ਡੁੱਬੇ
ਪੱਛਮੀ ਏਸ਼ੀਆ ’ਚ ਜਾਰੀ ਸੰਘਰਸ਼ ਦੌਰਾਨ ਹੋਰਮੁਜ਼ ਜਲਡਮਰੂਮੱਧ ’ਚ ਮਿਜ਼ਾਈਲ ਹਮਲਿਆਂ ਕਾਰਨ ਦੋ ਵੱਡੇ ਮਾਲਵਾਹਕ ਜਹਾਜ਼ ਡੁੱਬ ਗਏ ਹਨ। ਇਸ ਘਟਨਾ ’ਚ ਇੱਕ ਚਾਲਕ ਦਲ ਦੇ ਮੈਂਬਰ ਦੀ ਮੌਤ ਹੋਣ ਦੀ ਖ਼ਬਰ ਵੀ ਸਾਹਮਣੇ ਆਈ ਹੈ। ਡਿਜੀਟਲ ਡੈਸਕ, ਤਹਿਰਾਨ। ਪੱਛਮੀ ਏਸ਼ੀਆ ’ਚ ਭੜਕੀ ਜੰਗ ਦੀ ਅੱਗ ਹੁਣ ਸਮੁੰਦਰ ਦੀਆਂ ਡੂੰਘਾਈਆਂ ਤੱਕ ਪਹੁੰਚ ਗਈ ਹੈ। ਇਸ ਦਾ ਕਾਰਨ ਹੋਰਮੁਜ਼ ਜਲਡਮਰੂਮੱਧ ’ਚ ਲਗਾਤਾਰ ਹੋ ਰਹੇ ਹਮਲੇ ਹਨ, ਜਿਨ੍ਹਾਂ ਕਾਰਨ ਇਹ ਸੰਘਰਸ਼ ਹੋਰ ਵੀ ਭਿਆਨਕ ਹੁੰਦਾ ਜਾ ਰਿਹਾ ਹੈ। ਇਸੇ ਦੌਰਾਨ ਹੋਰਮੁਜ਼ ਤੋਂ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ 24 ਘੰਟਿਆਂ ਦੌਰਾਨ ਹੋਰਮੁਜ਼ ’ਚ ਵੱਖ-ਵੱਖ...
Show More
loading
Actions
Is this you?
As a journalist, you can create a free Muck Rack account to customize your profile, list your contact preferences, and upload a portfolio of your best work.Get in touch with Paramjit
Contact Paramjit, search articles and posts on X, monitor coverage, and track replies from one place.
Learn more about Muck Rack