Home / ਮਿਡਲ / Empathy: ਪਿਆਰ ਸਭ ਮਰਜ਼ਾਂ ਦੀ ਦਵਾ ਨਸ਼ੱਈ ਕਦੇ ਵੀ ਕੁੱਟਮਾਰ, ਝਿੜਕਾਂ, ਬੇਇੱਜ਼ਤੀ ਜਾਂ ਜ਼ਲੀਲ ਕਰਨ ਨਾਲ ਮੁੱਖ ਧਾਰਾ ਵਿੱਚ ਨਹੀਂ ਆਉਂਦੇ। ਜੇਕਰ ਅਜਿਹਾ ਸੰਭਵ ਹੁੰਦਾ ਤਾਂ ਥਾਣੇ ਜਾਂ ਜੇਲ੍ਹਾਂ ਵਿੱਚੋਂ ਨਸ਼ੱਈ ਸਾਊ ਬੰਦੇ ਬਣ ਕੇ ਨਿਕਲਦੇ। ਸਖ਼ਤੀ ਨਾਲ ਪੇਸ਼ ਆਉਣ ਦੇ ਉਲਟ ਨਤੀਜੇ ਨਿਕਲਦੇ ਹਨ। ਜੇਲ੍ਹ ’ਚੋਂ ਬਾਹਰ ਆ ਕੇ ਉਹ ਲੁੱਟ-ਖੋਹ, ਚੋਰੀਆਂ, ਠੱਗੀਆਂ, ਝਪਟਮਾਰੀ ਦੇ ਨਾਲ-ਨਾਲ ਨਸ਼ਾ ਤਸਕਰੀ ਦੇ ਧੰਦੇ ਨਾਲ ਵੀ ਜੁੜ ਜਾਂਦੇ ਹਨ। ਇੰਜ ਜੁਰਮ ਨਾਲ ਪੁਲੀਸ ਦਾ ਰੋਜ਼ਨਾਮਚਾ ਭਰਦਾ ਰਹਿੰਦਾ ਹੈ। ਦਰਅਸਲ ਨਸ਼ੱਈ ਨੌਜਵਾਨ ਜ਼ਿੰਦਗੀ ਦੇ ਖਲਨਾਇਕ ਨਹੀਂ, ਪੀੜਤ ਹਨ। ਇਨ੍ਹਾਂ ਦੇ ਹਿੱਸੇ ਇਹ ਪੀੜ ਕਿਵੇਂ ਆਈ?